ਤੁਰਿਆ ਜਾ ਤੂੰ || Tureyaa ja || Punjabi poetry

ਤੁਰਿਆ ਜਾ ਤੂੰ ਆਪਣੀਆਂ ਰਾਹਾਂ ਤੇ।
ਛੱਡ ਦੁਨੀਆ ਦੀਆਂ, ਇਹ ਝੂਠੀਆਂ ਚਾਹਾਂ ਵੇ।

ਦ੍ਰਿੜ੍ਹਤਾ ਤੇ ਵਿਸ਼ਵਾਸ ਨਾਲ,
ਆਪਣੀ ਮੰਜ਼ਿਲ ਵੱਲ ਵਧਦਾ ਜਾ।
ਹੌਸਲਾ ਨਾ ਛੱਡੀ ਤੂੰ,
ਬੱਸ ਮਿਹਨਤ ਕਰਦਾ ਜਾ।

ਇੱਥੇ ਤਾਂ ਕਈ ਆ ਕੇ ਤੈਨੂੰ ਭਟਕਾਉਣਗੇ।
ਕਈ ਤੇਰਾ ਸਾਂਝੀਵਾਲ ਬਣ, ਹੌਸਲਾ ਵਧਾਉਣਗੇ।
ਡੌਲੀ ਨਾ ਤੂੰ, ਲੋਕਾਂ ਦੀਆਂ ਸੁਣ ਰਾਵਾਂ ਵੇ।
ਤੁਰਿਆ ਜਾ ਤੂੰ ਆਪਣੀਆਂ ਰਾਹਾਂ ਤੇ।
ਛੱਡ ਦੁਨੀਆ ਦੀਆਂ ਇਹ ਝੂਠੀਆਂ ਚਾਹਾਂ ਵੇ।

ਜ਼ਿੰਦਗੀ ਵੀ ਪਲ ਪਲ ਤੇਰਾ ਇਮਤਿਹਾਨ ਲਵੇਗੀ।
ਹੋ ਸਕਦਾ ਤੈਨੂੰ ਦਰ ਦਰ ਵੀ ਠੋਕਰ ਕਹਾਣੀ ਪਵੇਗੀ।
“ਸੁਖਬੀਰ” ਜੇ ਤੂੰ ਸਫਲਤਾ ਚਾਹੁੰਦਾ ਏ
ਤਾਂ ਤੁਰਿਆ ਜਾ ਕੰਡੇ ਵਾਲਿਆਂ ਰਾਹਾਂ ਤੇ।

ਛੱਡ ਦੁਨੀਆ ਦੀਆਂ ਇਹ ਝੂਠੀਆਂ ਚਾਹਾਂ ਵੇ।
ਤੁਰਿਆ ਜਾ ਤੂੰ ਆਪਣੀਆਂ ਰਾਹਾਂ ਤੇ।
ਤੁਰਿਆ ਜਾ ਤੂੰ…….
Share
Shayari Url:

Comments

comments