ਨਾਂ ਮਿਲਿਆਂ ਤੂੰ.. ਤੇ ਨਾਂ… ਜੱਗ ਰਿਹਾ ਮੇਰਾ।। very sad

ਵੇ ਤੇਰੇ ਲਈ ਭੁੱਲੀ ਬੈਠੀ ਸੀ ਜੱਗ ਮੈਂ,
ਤੇ ਤੂੰ… ਮੈਨੂੰ ਈ ਭੁਲਾ ਤੁਰ ਗਿਆ..।।
ਤੇਰੀ ਖੁਸ਼ੀ ਲਈ ਮੈਂ
ਆਪਣੇ ਹਾਸੇ ਭੁੱਲ ਗਈ ਸੀ,
ਤੇ ਤੂੰ… ਬੇਕਦਰਾ ਮੈਨੂੰ ਈ ਰੁਲਾ ਤੁਰ ਗਿਆ..।।
ਤੇਰੇ ਦਿਲ ਚ ਚੋਰ ਸੀ,
ਜੋ ਨੈਣ ਪਹਿਚਾਣ ਨਾਂ ਪਾਏ ਮੇਰੇ।।
ਤੈਨੂੰ ਮੇਰੇ ਤੋਂ ਜ਼ਿਆਦਾ ਚਾਹ ਜਾਵੇ ਕੋਈ,
ਐਨੇ ਲੇਖ ਵੀ ਨਹੀਂ ਸੱਜਣਾ ਤੇਰੇ।।
ਬੈਠਾ ਕਿਤੇ ਤੈਨੂੰ ਸਤਾਵੇਗਾ
ਜਾਣੀਆਂ ਪਿਆਰ ਮੇਰਾ।।
ਜਿਹਦੇ ਪਿੱਛੇ ਲੱਗ ਜਹਾਨ ਛੱਡਿਆ ਸੀ,
ਨਾਂ ਮਿਲਿਆਂ ਤੂੰ..
ਤੇ ਨਾਂ… ਜੱਗ ਰਿਹਾ ਮੇਰਾ।।
Share
Url:

Comments

comments