shiv kumar batalvi

Shiv Kumar Batalvi Shayari, quotes, poetry, birha da sultan, Sad punjabi shiv shayari, shiv kumar batlvi sad poems, sad shayari of shiv kumar batalvi, most popular poems of shiv kumar batalvi

IK SIKRAA YAAR BANAYEA | Birha da Sultaan | Sad Poetry

Soulful poetry in punjabi | Choori kuttan tan oh khanda nahi ve assan dil da maas khawayea ik udhari aisi mari o mudh vatni na aeyea
Choori kuttan tan oh khanda nahi
ve assan dil da maas khawayea
ik udhari aisi mari
o mudh vatni na aeyea –>Birha tu sultaan
Maye ni Maye
main ik shikra yaar banayeaohde sir te kalgi
te ohde pairi jhanjhar
o chog chugeenda aayea

ik ohde roop di dhup teekheri
O dooja mehkan da tirhayea

Teejha ohda rang gulabi
o kisi gori maa da jayea

Ishqe da ik palang nawari
ve assan channania vich dhayea

tan di chadar ho gai maili
os pair ya palgi paya

dukhan mere naina de koye
te vich harh hanjuaan da aayea

sari raat gai vich sochan,
us ae ki zulam kamayea

subha savere layni vattna
ve assa mal mal os navayea

Dehi de vichon niklan chingaan
ni saadha hath gaya kumlaya

Choori kuttan tan o khanda nahi
ve assan dil da mas khawayea

Ik udaari aisi mari
o murr vatni na aayea

Me ik shikra yaar banayea …maye ni

Lyrics in Gurmukhi:
ਮਾਏ ਨੀ ਮਾਏ
ਮੈਂ ਇਕ ਸਿਕਰਾ ਯਾਰ ਬਣਾਇਆਉਹਦੇ ਸਿਰ ਤੇ ਕਲਗੀ
ਤੇ ਉਹਦੇ ਪੈਰੀਂ ਝਾਂਜਰ
ਓ ਚੋਗ ਚੋਗੀਂਦਾ ਆਇਆ

ਇਕ ਉਹਦੇ ਰੂਪ ਦੀ ਧੁਪ ਤਿਖੇਰੀ
ਓ ਦੂਜਾ ਮਹਿਕਾਂ ਦਾ ਤਿਰਹਾਇਆ

ਤੀਜਾ ਉਹਦਾ ਰੰਗ ਗੁਲਾਬੀ
ਓ ਕਿਸੇ ਗੋਰੀ ਮਾਂ ਦਾ ਜਾਇਆ

ਇਸ਼ਕੇ ਦਾ ਇਕ ਪਲੰਘ ਨਵਾਰੀ
ਵੇ ਅਸਾਂ ਚਾਨਣੀਆਂ ਵਿੱਚ ਡਾਇਆ

ਤਨ ਦੀ ਚਾਦਰ ਹੋ ਗਈ ਮੈਲੀ
ਉਸ ਪੈਰ ਜਾਂ ਪਲਗੀ ਪਾਇਆ

ਦੁਖਾਂ ਮੇਰੇ ਨੈਣਾਂ ਦੇ ਕੋਏ
ਤੇ ਵਿੱਚ ਹੜ ਹੰਝੂਆਂ ਦਾ ਆਇਆ

ਸਾਰੀ ਰਾਤ ਗਈ ਵਿੱਚ ਸੋਚਾਂ
ਉਸ ਏ ਕੀ ਜੁਲਮ ਕਮਾਇਆ

ਸੁਬਾਹ ਸਵੇਰੇ ਲੈਣੀ ਵਟਣਾ
ਵੇ ਅਸਾਂ ਮਲ ਮਲ ਓਸ ਨਾਵਾਇਆ

ਦੇਹੀ ਦੇ ਵਿਚੋਂ ਨਿਕਲਣ ਚਿੰਗਾਂ
ਨੀ ਸਾਡਾ ਹੱਥ ਗਿਆ ਕੁਮਲਾਇਆ

ਚੂਰੀ ਕੁਟਾਂ ਤਾਂ ਓ ਖਾਂਦਾ ਨਾਹੀ
ਵੇ ਅਸਾਂ ਦਿਲ ਦਾ ਮਾਸ ਖਵਾਇਆ

ਇਕ ਉਡਾਰੀ ਐਸੀ ਮਾਰੀ
ਓ ਮੁੜ ਵਤਨੀ ਨਾ ਆਇਆ

Lyrics in English:
Mother hey mother
I befriended a hawkA plume on his head
and bells on his feet
he came pecking for grain

one, his beauty was as sharp as perfumes
and 2nd, was thirsty fragrance

3rd his color was the color of rose
born from a fair mother

I laid a bed of love
in the moon light

my body sheet was stained
the instant he laid his foot on my bed

corners of my eyes hurt
and a flood of tears engulfed me

all night went thinking
whats he did this to me

early in the morning, with VATTNA (cleansing skin paste)
I scrubbed and bathed my body

but embers kept bursting out
and my hands flagged

Prepared choorma but he doesnt eat
I gave him the flesh of my heart

he took such a takeoff
never came back home

I befriended a hawk … mother

AWESOME BOOK BY SHIV KUMAR BATALVI:

download shayari image

Html Embed Code for Image:

BB Forums Embed Code for Image:

Shayari Url:

TAINU DEWA ME HANJUAAN DA | Sad

Tainu dewan me hanjuaan da bharra
peedha da paraga bhun de
ni bhatthi waliye chambe diye daliye

ਤੈਨੂੰ ਦੇਵਾਂ ਮੈਂ ਹੰਝੂਆਂ ਦਾ ਭਾੜਾ
ਪੀੜਾਂ ਦਾ ਪਰਾਗਾ ਭੁੰਨ ਦੇ
ਨੀ ਭੱਠੀ ਵਾਲੀਏ ਚੰਬੇ ਦੀਏ ਡਾਲੀਏ
Share
Shayari Url:

SIKHAR DUPHER SIR TE | SHIV KUMAR BATALVI

shiv kumar batalvi sad shayari | Sikhar Dupehre sir te
Sikhar Dupehre sir te
mera dhal chaleya parchhawa
kabraan udeekdiyaan
mainu jeo putraan nu mawaan
IN ENGLISH SCRIPT:
sikhar dupher sir te mera dhal chaleya parchava
sikhar dupher sir te mera dhal chaleya parchava
kabra udeek diya
menu
jeyo puttra nu mawa
sikhar dupher sir te mera dhal chaleya parchava
kabra udeek diya
menu
jeyo puttra nu mawa
sikhar dupher sir te mera dhal chaleya parchavazindgi da thal tap da-2
kale rukh di hondh vich meri
dukha vali gehr chari
vaghe guma vali tez haneri
vaghe guma vali tez hanerimein ve keha rukh chandra
jinu kha giya ohdiya shanva-2
kabra udeek diya
menu
jeyo puttra nu mawa
kabra udeek diya
menu
jeyo puttra nu mawahizra ch sarda rehe eh
sukhe rot te sukhiya churiya
hizra ch sarda reha eh
sukhe rot te sukhiya churiyaumara te muk chaliya
par mukiya na math diya jhuriya
raj raj jooth boleya-2
mere naal chandreya kawa

kabra udeek diya
menu
jeyo puttra nu mawa
kabra udeek diya
menu
jeyo puttra nu mawa

loka mera geet sun leh
par dukh na kise ne ve janeya
lakh mera seesh chum gaye
par mukhra na kise ne pehchaneya

ajj ohse mukhre toh
peya apna mein aap lukava-2

kabra udeek diya
menu
jeyo puttra nu mawa
kabra udeek diya
menu
jeyo puttra nu mawa

IN GURMUKHI:
ਸਿਖਰ ਦੁਪਹਿਰ ਸਿਰ ‘ਤੇ
ਮੇਰਾ ਢਲ ਚੱਲਿਆ ਪਰਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂਜ਼ਿੰਦਗੀ ਦਾ ਥਲ ਤਪਦਾ
ਕੱਲੇ ਰੁੱਖ ਦੀ ਹੋਂਦ ਵਿਚ ਮੇਰੀ
ਦੁੱਖਾਂ ਵਾਲੀ ਗਹਿਰ ਚੜ੍ਹੀ
ਵਗੇ ਗ਼ਮਾਂ ਵਾਲੀ ਤੇਜ਼ ਹਨੇਰੀ
ਮੈਂ ਵੀ ਕੇਹਾ ਰੁੱਖ ਚੰਦਰਾ
ਜਿਹਨੂੰ ਖਾ ਗਈਆਂ ਉਹਦੀਆਂ ਛਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂਹਿਜਰਾਂ ‘ਚ ਸੜਦੇ ਨੇ
ਸੁੱਖੇ ਰੋਟ ਤੇ ਸੁੱਖੀਆਂ ਚੂਰੀਆਂ
ਉਮਰਾਂ ਤਾਂ ਮੁੱਕ ਚਲੀਆਂ
ਪਰ ਮੁੱਕੀਆਂ ਨਾ ਤੇਰੀਆਂ ਵੇ ਦੂਰੀਆਂ
ਰੱਜ ਰੱਜ ਝੂਠ ਬੋਲਿਆ
ਮੇਰੇ ਨਾਲ ਚੰਦਰਿਆ ਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੂੰ ਮਾਵਾਂਲੋਕਾਂ ਮੇਰੇ ਗੀਤ ਸੁਣ ਲਏ
ਮੇਰਾ ਦੁੱਖ ਤਾਂ ਕਿਸੇ ਵੀ ਨਾ ਜਾਣਿਆ
ਲੱਖਾਂ ਮੇਰਾ ਸੀਸ ਚੁੰਮ ਗਏ
ਪਰ ਮੁਖੜਾ ਨਾ ਕਿਸੇ ਵੀ ਪਛਾਣਿਆ
ਅਜ ਏਸੇ ਮੁਖੜੇ ਤੋਂ
ਪਿਆ ਆਪਣਾ ਮੈਂ ਆਪ ਲੁਕਾਵਾਂ
ਕਬਰਾਂ ਉਡੀਕਦੀਆਂ
ਮੈਨੂੰ ਜਿਉਂ ਪੁੱਤਰਾਂ ਨੁੰ ਮਾਵਾਂ
ਸਿਖਰ ਦੁਪਿਹਰ ਸਿਰ ‘ਤੇ
ਮੇਰਾ ਢਲ ਚੱਲਿਆ ਪਰਛਾਵਾਂ

You can read all his poems from the book “samuchi kavita of shiv kumar batalvi” available at Amazon.

BUY ALL SHIV KUMAR BATALVI POETRY:

download shayari image

Html Embed Code for Image:

BB Forums Embed Code for Image:

Shayari Url:

SURJIT PATAR VIEWS ON SHIV KUMAR BATALVI

SAD PUNJABI SHAYARI DA BADSHAH – SHIV

surjit patar on shiv kumar batlvi birha da sultaan
Vaaro peedh meri de sir ton
nain sraan da pani
is pani nu jagh vich vandho
har ik aashq tani —> Shiv Kumar Batalvi Samuchi Kavita

Surjit Patar (ਸੁਰਜੀਤ ਪਾਤਰ) is a Punjabi language writer and poet of Punjab, india. His poems enjoy immense popularity with the general public and have won high acclaim from critics.

SURJIT VIEWS ON SHIV:

ਸ਼ਿਵ ਨਾਲ ਮੇਰੀਆਂ ਗਿਣਤੀ ਦੀਆਂ ਮੁਲਾਕਾਤਾਂ ਹੋਈਆਂ | ਜਦੋਂ ਕਦੀ ਮੈਂ ਕਲਾਸ ਵਿਚ ਸ਼ਿਵ ਦੀ ਸ਼ਾਇਰੀ ਪੜ੍ਹਾਉਂਦਾ ਤਾਂ ਵਿਦਿਆਰਥੀ ਮੈਂਨੂੰ ਕਹਿੰਦੇ : ਸਰ ਕੋਈ ਸ਼ਿਵ ਦੀ ਗੱਲ ਸੁਣਾਓ | ਉਦੋਂ ਮੇਰਾ ਜੀ ਕਰਦਾ ਕਾਸ਼ ਮੈਂ ਸ਼ਿਵ ਨੂੰ ਕੁਝ ਹੋਰ ਮਿਲਿਆ ਹੁੰਦਾ | ਪਰ ਸ਼ਿਵ ਦੇ ਜੀਉਂਦੇ ਜੀਅ ਇਹ ਨਹੀਂ ਪਤਾ ਸੀ ਕਿ ਉਹ ਏਨੀ ਜਲਦੀ ਤੁਰ ਜਾਵੇਗਾ | ਉਸ ਦੀ ਕਵਿਤਾ :

ਅਸੀਂ ਤੇ ਜੋਬਨ ਰੁੱਤੇ ਮਰਨਾਤੁਰ ਜਾਣਾ ਅਸੀਂ ਭਰੇ ਭਰਾਏ ਹਿਜਰ ਤੇਰੇ ਦੀ ਕਰ ਪਰਕਰਮਾਜੋਬਨ ਰੁੱਤੇ ਆਸ਼ਕ ਮਰਦੇ ਜਾਂ ਕੋਈ ਕਰਮਾਂ ਵਾਲਾਜੋਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ

ਨੂੰ ਅਸੀਂ ਕਵਿਤਾ ਤਾਂ ਸਮਝਦੇ ਸੀ, ਪੇਸ਼ੀਨਗੋਈ ਨਹੀਂ ਸੀ ਸਮਝਦੇ |

ਪਤਾ ਨਹੀਂ ਉਹ ਮਰ ਕੇ ਫੁੱਲ ਬਣਿਆ ਜਾਂ ਤਾਰਾ ਪਰ ਮੈਂ ਉਸ ਨੂੰ ਜਿਉਂਦੇ ਜੀਅ ਇਹ ਦੋਵੇਂ ਕੁਝ ਬਣਦਾ ਦੇਖਿਆ |

ਉਹ ਜਦੋਂ ਹੇਠਲੀਆਂ ਸੁਰਾਂ ਵਿਚ ਆਪਣੇ ਗੀਤ ਦਾ ਮੁਖੜਾ ਗਾਉਂਦਾ ਤਾਂ ਉਹ ਫੁੱਲ ਬਣ ਜਾਂਦਾ ਸੀ | ਜਦੋਂ ਉੱਚੀਆਂ ਉੱਚੀਆਂ ਸੁਰਾਂ ਵਿਚ ਅੰਤਰਾ ਚੁੱਕਦਾ ਤਾਂ ਤਾਰਾ ਬਣ ਜਾਂਦਾ | ਉਸ ਦੀ ਸ਼ਾਇਰੀ ਵਿਚ ਬੇਮਿਸਾਲ ਰਵਾਨੀ ਸੀ ਤੇ ਉਸ ਦੇ ਪਰਵਾਹ ਵਿਚ ਉਹ ਪਤਾ ਨਹੀਂ ਕੀ ਕੁਝ ਵਹਾ ਦੇਂਦਾ ਸੀ |ਕਿੰਨੇ ਪੁਰਾਣੇ ਲਫ਼ਜ਼,ਚੀਜ਼ਾਂ,ਬੂਟੇ | ਭੂਸ਼ਨ ਨੇ ਇਕ ਲਤੀਫ਼ਾ ਸਿਰਜਿਆ ਸੀ:ਇਕ ਅਧਿਆਪਕ ਸਾਇਕਲ ਤੇ ਸਕੂਲ ਜਾ ਰਿਹਾ ਸੀ | ਸਾਇਕਲ ਦੇ ਹੈਂਡਲ ਦੇ ਦੋਹੀਂ ਪਾਸੀਂ ਜੜੀਆਂ ਬੂਟੀਆਂ ਦੇ ਭਰੇ ਦੋ ਥੈਲੇ ਲਟਕ ਰਹੇ ਸਨ |ਕਿਸੇ ਨੇ ਪੁੱਛਿਆ : ਮਾਸਟਰ ਜੀ,ਇਹ ਥੈਲਿਆਂ ਵਿਚ ਕੀ ਲਿਜਾ ਰਹੇ ਹੋ ? ਮਾਸਟਰ ਜੀ ਕਹਿਣ ਲੱਗੇ:ਅੱਜ ਮੈਂ ਬੱਚਿਆਂ ਨੂੰ ਸ਼ਿਵ ਦੀ ਕਵਿਤਾ ਪੜ੍ਹਾਉਣੀ ਐ | ਸ਼ਿਵ ਦੀਆਂ ਇਹ ਸਤਰਾਂ ਨੇ:

ਜਿਹੜੇ ਖੇਤਾਂ ਵਿਚ ਬੀਜੇ ਸੀ ਮੈਂ ਤਾਰਿਆਂ ਦੇ ਬੀਜਉਨ੍ਹਾਂ ਖੇਤਾਂ ਵਿਚ ਭੱਖੜਾ ਬੁਘਾਟ ਉਗਿਆ |

ਬੱਚੇ ਪੁੱਛਣਗੇ:ਮਾਸਟਰ ਜੀ,ਭੱਖੜਾ ਕੀ ਹੁੰਦਾ,ਬੁਘਾਟ ਕੀ ਹੁੰਦਾ ? ਮੈਂ ਕਿਵੇਂ ਸਮਝਾਵਾਂਗਾ ? ਇਸ ਲਈ ਮੈਂ ਇਕ ਥੈਲੇ ਵਿਚ ਭੱਖੜਾ ਲੈ ਆਇਆਂ ਤੇ ਇਕ ਵਿਚ ਬੁਘਾਟ | ਇਹ ਬੱਚਿਆਂ ਨੂੰ ਦਿਖਾ ਦਿਆਂਗਾ |

ਸ਼ਿਵ ਦੇ ਸ਼ਬਦਾਂ ਦਾ ਸੰਗੀਤ, ਉਸ ਦੀ ਹੂਕ, ਉਸ ਦਾ ਬਿਰਹਾ, ਉਸ ਦੀ ਲਫ਼ਜ਼ਾਂ ਦੀ ਜਕੜ, ਉਸ ਦੀ ਬਿੰਬਾਵਲੀ ਦੀ ਮੌਲਿਕਤਾ, ਉਸ ਦੀ ਲੋਕਧਾਰਾ ਦਾ ਇਸਤੇਮਾਲ ਬੇਮਿਸਾਲ ਸੀ |

ਮਾਏ ਨੀ ਮਾਏ ਮੇਰੇ ਗੀਤਾਂ ਦਿਆਂ ਨੈਣਾਂ ਵਿਚਬਿਰਹੋਂ ਦੀ ਰੜਕ ਪਵੇਭਿਉਂ ਭਿਉਂ ਸੁਗੰਧੀਆਂ ‘ਚ ਰੱਖੇ ਫੇਹੇ ਚਾਨਣੀ ਦੇਤਾਂ ਵੀ ਸਾਨੂੰ ਨੀਂਦ ਨਾ ਪਵੇ

ਜਦੋਂ ਸੱਠਵਿਆਂ ਵਿਚ ਸ਼ਿਵ ਦਾ ਇਹ ਗੀਤ ਪੰਜਾਬ ਦੀਆਂ ਹਵਾਵਾਂ ਵਿਚ ਗੂੰਜਿਆ ਤਾਂ ਪੰਜਾਬੀ ਬੋਲੀ ਨੂੰ ਆਪਣੀ ਕਦੀਮੀ ਖ਼ੂਬਸੂਰਤੀ ਯਾਦ ਆਈ | ਸ਼ਿਵ ਕੁਮਾਰ ਦੇ ਆਸੇ ਪਾਸੇ ਪ੍ਰਯੋਗਸ਼ੀਲਤਾ ਦਾ ਸਿਧਾਂਤਕ ਰੁਅਬ ਸੀ ,ਪ੍ਰਗਤੀਸ਼ੀਲਤਾ ਦਾ ਵ੍ਰਿੰਦਗਾਨ ਸੀ |ਸ਼ਿਵ ਇਕ ਇਕੱਲੀ ਆਵਾਜ਼ ਸੀ | ਇਸ ਆਵਾਜ਼ ਨੇ ,ਅੰਦਾਜ਼ ਨੇ ਬਹੁਤਿਆਂ ਨੂੰ ਮੋਹ ਲਿਆ | ਕੁਝ ਦਾਨਿਸ਼ਵਰਾਂ ਨੇ ਉਸ ਨੂੰ ਕੁੜੀਆਂ ਮੁੰਡਿਆਂ ਦਾ ਕਵੀ ਕਿਹਾ |ਕਿਸੇ ਨੇ ਪ੍ਰਤਿਗਾਮੀ , ਨਿਰਾਸ਼ਾਵਾਦੀ | ਪਰ ਸੰਤ ਸਿੰਘ ਸੇਖੋਂ ਵਰਗੇ ਮਾਰਕਸਵਾਦੀ ਦਾਨਿਸ਼ਵਰ ਨੇ ਉਸ ਦੀ ਵਡੱਤਣ ਨੂੰ ਪਛਾਣਿਆਂ ਤੇ ਇਸ ਦਾ ਐਲਾਨ ਕੀਤਾ ਤੇ ਉਸ ਨੂੰ ਵੀਹਵੀਂ ਸਦੀ ਦੇ ਸੱਤ ਵੱਡੇ ਕਵੀਆਂ ਵਿਚ ਗਿਣਿਆ |

‘ ਲੂਣਾ ‘ ਤੇ ਸ਼ਿਵ ਨੂੰ ਭਾਰਤੀ ਸਾਹਿਤ ਅਕਾਦਮੀ ਦਾ ਇਨਾਮ ਮਿਲਿਆ | ਸਭ ਤੋਂ ਛੋਟੀ ਉਮਰ ਵਿਚ ਇਹ ਪੁਰਸਕਾਰ ਪ੍ਰਾਪਤ ਕਰਨ ਦਾ ਮਾਣ ਵੀ ਸ਼ਿਵ ਨੂੰ ਹੀ ਪ੍ਰਾਪਤ ਹੈ | ਮੈਂ ਆਪਣੇ ਪ੍ਰੋਗਰਾਮ ‘ ਸੂਰਜ ਦਾ ਸਰਨਾਵਾਂ ‘ ਵਿਚ ਕਿਹਾ ਸੀ ਕਿ ਸ਼ਿਵ ਦੀ ਸ਼ਾਇਰੀ ਵਿਚ ਲੂਣਾ ਦੀ ਉਹ ਹੀ ਥਾਂ ਹੈ ਜੋ ਆਗਰੇ ਵਿਚ ਤਾਜ ਮਹਿਲ ਦੀ ਹੈ |

ਸ਼ਿਵ ਦਾ ਰੋਮਾਂਸਵਾਦ , ਸ਼ਿਵ ਦੀ ਨਿਰਾਸ਼ਾ , ਸ਼ਿਵ ਦਾ ਮੌਤ-ਮੋਹ ਕਿਸੇ ਨੂੰ ਕੁਝ ਵੀ ਲੱਗੇ , ਉਸ ਦੀ ਰਵਾਨੀ , ਉਸ ਦਾ ਸਰੋਦੀਪਨ ,ਉਸ ਦੀ ਬਿੰਬਾਵਲੀ , ਉਸ ਦੀ ਸ਼ਬਦਾਵਲੀ , ਉਸ ਦੀ ਸ਼ਿਲਪ ਦਾ ਜਾਦੂ ਕਮਾਲ ਦਾ ਹੈ | ਉਹ ਸੂਫ਼ੀਆਂ ਤੇ ਕਿੱਸੇਕਾਰਾਂ ਵਾਂਗ ਗਾਇਕਾਂ ਦਾ ਚਹੇਤਾ ਹੈ |

ਪਹਿਲੀ ਵਾਰ ਮੈਂ ਸ਼ਿਵ ਕੁਮਾਰ ਨੂੰ 1964 ਵਿਚ ਮਿਲਿਆ ਜਦੋਂ ਮੈਂ ਰਣਧੀਰ ਕਾਲਜ ਕਪੂਰਥਲਾ ਦਾ ਵਿਦਿਆਰਥੀ ਸਾਂ | ਸੁਰਜੀਤ ਸਿੰਘ ਸੇਠੀ ਤੇ ਉਨ੍ਹਾਂ ਦੀ ਪਤਨੀ ਮਨੋਹਰ ਕੌਰ ਅਰਪਨ ਸਾਨੂੰ ਪੰਜਾਬੀ ਪੜ੍ਹਾਉਂਦੇ ਸਨ | ਇਸ ਜੋੜੀ ਸਦਕਾ ਕਾਲਜ ਦਾ ਮਾਹੌਲ ਅਦਬੀ ਸਰਗਰਮੀਆਂ ਨਾਲ ਭਖ਼ਿਆ ਰਹਿੰਦਾ ਸੀ | ਫਰਵਰੀ 1964 ਦੀ ਗੱਲ ਹੈ | ਸੇਠੀ ਸਾਹਬ ਨੇ ਇਕ ਬਹੁਤ ਵੱਡਾ ਕਵੀ ਦਰਬਾਰ ਕਾਲਜ ਦੇ ਜੁਬਲੀ ਹਾਲ ਵਿਚ ਆਯੋਜਿਤ ਕੀਤਾ | ਪ੍ਰੋ.ਮੋਹਨ ਸਿੰਘ , ਡਾ. ਹਰਿਭਜਨ ਸਿੰਘ , ਤਖ਼ਤ ਸਿੰਘ , ਸ.ਸ. ਮੀਸ਼ਾ ,ਜਗਤਾਰ,ਕ੍ਰਿਸ਼ਨ ਅਦੀਬ ,ਰਵਿੰਦਰ ਰਵੀ,ਸੁਰਜੀਤ ਰਾਮਪੁਰੀ ਤੇ ਹੋਰ ਬਹੁਤ ਸਾਰੇ ਕਵੀ ਇਸ ਕਵੀ ਦਰਬਾਰ ਵਿਚ ਸ਼ਾਮਲ ਹੋਏ | ਸੁਰਜੀਤ ਸਿੰਘ ਸੇਠੀ ਹੋਰਾਂ ਨੇ ਮੈਨੂੰ ਸ਼ਿਵ ਨਾਲ ਮਿਲਾਇਆ: ਸ਼ਿਵ ਇਹ ਸੁਰਜੀਤ ਐ , ਸਾਡਾ ਵਿਦਿਆਰਥੀ ਕਵਿਤਾ ਲਿਖਦਾ | ਸ਼ਿਵ ਨੇ ਮੈਨੂੰ ਬਗਲ ਵਿਚ ਲੈ ਲਿਆ | ਉਹਦੇ ਆੜੂ-ਰੰਗੇ ਸੂਟ ਵਿਚੋਂ ਸੈਂਟ ਦੀ ਬਹੁਤ ਪਿਆਰੀ ਮਹਿਕ ਆ ਰਹੀ ਸੀ | ਸ਼ਰਬਤੀ ਅੱਖਾਂ , ਕੋਮਲ ਜਿਹਾ ਲਮੂਤਰਾ ਚਿਹਰਾ | ਉਹ ਮੇਰੇ ਨਾਲ ਗੱਲਾਂ ਕਰਨ ਲੱਗਾ | ਅਚਾਨਕ ਕਹਿਣ ਲੱਗਾ : ਤੇਰਾ ਪੂਰਾ ਨਾਂ ਕੀ ਹੈ ? ਤੂੰ ਕਿਤੇ ਓਹੀ ਸੁਰਜੀਤ ਤਾਂ ਨਹੀਂ ? ਨਵਤੇਜ ਨੇ ਮੈਨੂੰ ਇਕ ਸੁਰਜੀਤ ਦੀਆਂ ਕਵਿਤਾਵਾਂ ਪੜ੍ਹਾਈਆਂ ਜਿਹੜੀਆਂ ਪ੍ਰੀਤ ਲੜੀ ਵਿਚ ਛਪਣ ਲਈ ਆਈਆਂ ਸਨ | ਮੈਂ ਹੀ ਓਹੀ ਸੁਰਜੀਤ ਹਾਂ | ਮੈਨੂੰ ਬਹੁਤ ਖੁਸ਼ੀ ਹੋਈ | ਸ਼ਿਵ ਨੂੰ ਮੇਰੀ ਇਕ ਕਵਿਤਾ ਦੀਆਂ ਦੋ ਸਤਰਾਂ ਵੀ ਯਾਦ ਸਨ:

ਜ਼ਖ਼ਮੀ ਹੰਸ ਉਡੇ ਸਰਵਰ ‘ਚੋਂਪਾਣੀ ਵਿਚ ਪਿਆਜ਼ੀ ਰੌਆਂ

SURJIT PATAR FAMOUS BOOK “PATJHAR DI PANJEB” AVAILABLE:

 

ਇਹ ਮੇਰੀ ਕਵਿਤਾ ‘ ਗਾਇਕਾ ‘ ਦੀਆਂ ਸਤਰਾਂ ਸਨ | ਉਹ ਦਿਨ ਮੇਰੇ ਲਈ ਮਹਾਨ ਦਿਨ ਸੀ | ਸ਼ਿਵ ਨੂੰ ਮੇਰੀਆਂ ਦੋ ਸਤਰਾਂ ਯਾਦ ਸਨ | ਰਾਤ ਨੂੰ ਕਵੀ ਦਰਬਾਰ ਸ਼ੁਰੂ ਹੋਇਆ | ਸ਼ਿਵ ਕੁਮਾਰ ਆਪਣੀ ਵਾਰੀ ਆਉਣ ਤੱਕ ਸਟੇਜ ਦੇ ਪਿੱਛੇ ਪ੍ਰਬੰਧਕ ਮੁੰਡਿਆਂ ਕੋਲ ਹੀ ਬੈਠਾ ਰਿਹਾ | ਕਹਿਣ ਲੱਗਾ : ਮੈਂ ਕਵੀਆਂ ਕੋਲ ਨਹੀਂ ਬੈਠਦਾ | ਇਹ ਈਰਖਾ ਦੀ ਅੱਗ ਨਾਲ ਭਰੇ ਹੋਏ ਹੁੰਦੇ ਹਨ | ਸ਼ਿਵ ਦੀ ਵਾਰੀ ਆਈ | ਉਸ ਨੇ ਗੀਤ ਸ਼ੁਰੂ ਕੀਤਾ : ਮਾਏਂ ਨੀ ਮਾਏਂ , ਮੈਂ ਇਕ ਸ਼ਿਕਰਾ ਯਾਰ ਬਣਾਇਆ | ਇਕ ਉਰਦੂ ਤੇ ਪੰਜਾਬੀ ਕਵੀ ਨੇ ‘ ਵਾਹ ਵਾਹ ਫੁਕਰਾ ਯਾਰ ਬਣਾਇਆ ‘ ਕਹਿ ਕੇ ਸ਼ਿਵ ਨੂੰ ਹੂਟ ਕਰਨ ਦੀ ਕੋਸ਼ਿਸ਼ ਕੀਤੀ | ਥੋੜ੍ਹੀ ਜਿਹੀ ਹਿੜ ਹਿੜ ਹੋਈ | ਸ਼ਿਵ ਜ਼ਰਾ ਕੁ ਤ੍ਰਭਕਿਆ , ਇਕ ਪਲ ਲਈ ਰੁਕਿਆ | ਫਿਰ ਸਾਹ ਰੋਕੀ ਬੈਠੀ ਚੁਪ ਵਿਚੋਂ ਉਸ ਨੇ ਉਡਾਣ ਭਰੀ , ਫੁੱਲ ਤੋਂ ਤਾਰਾ ਬਣ ਗਿਆ |

ਉਸ ਤੋਂ ਬਾਅਦ ਸੁਲਤਾਨਪੁਰ ਲੋਧੀ ਦੇ ਗੁਰਦੁਆਰੇ ਵਿਚ ਇਕ ਕਵੀ ਦਰਬਾਰ ਦੀ ਰਾਤ ਤੋਂ ਬਾਅਦ ਦੂਜੀ ਸਵੇਰ ਰੇਲ ਗੱਡੀ ਦੇ ਡੱਬੇ ਵਿਚ ਸ਼ਿਵ ਨੇ ਆਪਣਾ ਗੀਤ ਸੁਣਾਇਆ :

ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾਤੇਰੀ ਚੁੰਮਣੋਂ ਪਿਛਲੀ ਸੰਗ ਵਰਗਾ

ਫਿਰ ਮੈਂ ਐਮ.ਏ. ਕਰਨ ਪੰਜਾਬੀ ਯੂਨੀਵਰਸਿਟੀ ਪਟਿਆਲੇ ਆ ਗਿਆ | ਉਥੇ ਮੇਰਾ ਇਕ ਸੀਨੀਅਰ ਦੋਸਤ ਸੁਰਜੀਤ ਮਾਨ ,ਸ਼ਿਵ ਦਾ ਬਹੁਤ ਦੀਵਾਨਾ ਸੀ | ਸਾਡੇ ਹੋਸਟਲ ਵਿਚ ਕਵੀਆਂ ਬਾਰੇ ਅਕਸਰ ਬਹਿਸਾਂ ਹੁੰਦੀਆਂ | ਅਸੀਂ ਉਨ੍ਹੀਂ ਦਿਨੀਂ ਲੋਰਕਾ , ਨੇਰੂਦਾ , ਬ੍ਰੈਖ਼ਤ ਪੜ੍ਹ ਰਹੇ ਸਾਂ | ਸਹਿਜੇ ਕੀਤੇ ਸਾਨੂੰ ਕੋਈ ਪੰਜਾਬੀ ਕਵੀ ਪਸੰਦ ਨਹੀਂ ਆਉਂਦਾ ਸੀ | ਅਸੀਂ ਯੂਨਾਨੀ ਦੁਖਾਂਤ ਤੋਂ ਉਰੇ ਦੀ ਗੱਲ ਘੱਟ ਹੀ ਕਰਦੇ ਸਾਂ |

ਪੰਜਾਬੀ ਯੂਨੀਵਰਸਿਟੀ ਕੈਂਪਸ ਵਿਚ ਕਵੀ ਦਰਬਾਰ ਹੋਇਆ | ਬਾਹਰ ਪੰਡਾਲ ਲੱਗਾ ਹੋਇਆ ਸੀ | ਤਾਰਾ ਸਿੰਘ ਆਪਣੀ ਕਵਿਤਾ ਪੜ੍ਹ ਕੇ ਮੇਰੇ ਤੇ ਸੁਰਜੀਤ ਕੋਲ ਆ ਬੈਠਾ | ਅਸੀਂ ਬਾਹਰ ਘਾਹ ‘ਤੇ ਬੈਠੇ ਹੋਏ ਸਾਂ | ਸ਼ਿਵ ਕੁਮਾਰ ਆਪਣੀ ਕਵਿਤਾ ਪੜ੍ਹ ਰਿਹਾ ਸੀ:

ਗੁੰਮ ਹੈ, ਗੁੰਮ ਹੈ,ਗੁੰਮ ਹੈਇਕ ਕੁੜੀ ਜਿਹਦਾ ਨਾਮ ਮੁਹੱਬਤਗੁੰਮ ਗੁੰਮ ਗੁੰਮ ਹੈ

ਤਾਰਾ ਸਿੰਘ ਕਹਿਣ ਲੱਗਾ : ਇਹ ਕੁੜੀ ਅਸਲ ਵਿਚ ਇਹਦੀ ਕਵਿਤਾ ਹੈ ਜਿਹੜੀ ਗੁੰਮ ਹੋ ਗਈ ਹੈ | ਮੈਂ ਵੀ ਅੱਜਕੱਲ੍ਹ ਕੁਝ ਨਵਾਂ ਨਹੀਂ ਲਿਖ ਰਿਹਾ | ਇਹ ਸਾਰੇ ਕਵੀ ਜੋ ਨਵਾਂ ਲਿਖ ਰਹੇ ਨੇ , ਇਹ ਵੀ ਖੜ੍ਹੇ ਖੜ੍ਹੇ ਦੌੜ ਰਹੇ ਨੇ , ਜਿਵੇਂ ਫੌਜੀ ਕਦਮ-ਤਾਲ ਕਰਦੇ ਨੇ | ਇਹ ਅੱਗੇ ਨਹੀਂ ਜਾ ਰਹੇ | ਮੈਂ ਕਦਮ-ਤਾਲ ਨਹੀਂ ਕਰਨੀ ਚਾਹੁੰਦਾ |

ਦੂਜੇ ਦਿਨ ਸਵੇਰੇ ਡਾ. ਜੀਤ ਸਿੰਘ ਸੀਤਲ ,ਸ਼ਿਵ ਕੁਮਾਰ ਤੇ ਇਕ ਐਮ.ਬੀ.ਬੀ.ਐਸ. ਦੀ ਵਿਦਿਆਰਥਣ ਸਾਨੂੰ ਗੋਲ ਮਾਰਕੀਟ ਵਿਚ ਮਿਲੇ | ਡਾ. ਸੀਤਲ ਮੈਨੂੰ ਪਾਸੇ ਬੁਲਾ ਕੇ ਕਹਿਣ ਲੱਗੇ : ਇਨ੍ਹਾਂ ਦੋਹਾਂ ਨੂੰ ਆਪਣੇ ਹੋਸਟਲ ਦੇ ਕਮਰੇ ਵਿਚ ਬਿਠਾ ਕੇ ਰੋਟੀ ਖਲਾ ਦੇ | ਮੈਂ ਹੋਸਟਲ ਦੇ ਬੈਕ ਡੋਰ ਤੋਂ ਮੈਸ ਥਾਣੀਂ ਲੰਘ ਕੇ ਦੋ ਖਾਣਿਆਂ ਦਾ ਆਰਡਰ ਕਰਕੇ ਸ਼ਿਵ ਤੇ ਉਸ ਕੁੜੀ ਨੂੰ ਆਪਣੇ ਕਮਰੇ ਵਿਚ ਛੱਡ ਆਇਆ | ਸ਼ਿਵ ਮੈਨੂੰ ਕਹਿਣ ਲੱਗਾ : ਮੈਂ ਤਾਲਾ ਲਾ ਕੇ ਚਾਬੀ ਮੈਸ ਵਿਚ ਫੜਾ ਜਾਵਾਂਗਾ | ਮੈਂ ਮੈਸ ਵਿਚ ਖਾਣਾ ਖਾ ਕੇ ਲਾਇਬਰੇਰੀ ਵਿਚ ਆ ਗਿਆ | ਉਸ ਵੇਲੇ ਮੈਂ ਆਪਣੇ ਆਪ ਨੂੰ ਬਹੁਤ ਅਹਿਮ ਸ਼ਖਸ਼ ਮਹਿਸੂਸ ਕਰ ਰਿਹਾ ਸਾਂ | ਦੋ ਘੰਟਿਆਂ ਬਾਅਦ ਮੈਂ ਆਇਆ , ਆਪਣੇ ਕਮਰੇ ਦਾ ਤਾਲਾ ਖੋਲ੍ਹਿਆ | ਖਾਣੇ ਓਵੇਂ ਹੀ ਅਣਛੋਹ ਪਏ ਸਨ | ਦੂਜੇ ਦਿਨ ਮੈਸ ਦੇ ਨੋਟਿਸ ਬੋਰਡ ਤੇ ਨੋਟਿਸ ਲੱਗਾ ਹੋਇਆ ਸੀ : ਸੁਰਜੀਤ ਸਿੰਘ ਪਾਤਰ ਇਜ਼ ਫਾਈਨਡ ਰੂਪੀਜ਼ ਟੈਨ ਫਾਰ ਇੰਟਰਟੇਨਿੰਗ ਏ ਲੇਡੀ ਗੈਸਟ ਇਨ ਹਿਜ਼ ਰੂਮ |

ਮੈਂ ਬਹੁਤ ਦਿਨ ਉਸ ਨੋਟਿਸ ਨੂੰ ਸ਼ਿਵ ਦੀ ਯਾਦ ਵਜੋਂ ਸਾਂਭੀ ਰੱਖਿਆ |

ਸ਼ਿਵ ਨਾਲ ਮੇਰੀ ਚੌਥੀ ਮੁਲਾਕਾਤ ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿਚ ਹੋਈ | ਮੈਂ ਤੇ ਰਣਜੀਤ ਬਾਜਵਾ ਪਟਿਆਲੇ ਤੋਂ ਚੰਡੀਗੜ੍ਹ ਆਏ ਸਾਂ , ਐਵੇਂ ਘੁੰਮਣ ਫਿਰਨ | ਕਾਫ਼ੀ ਹਾਉਸ ਵਿਚ ਅਮਿਤੋਜ ਮਿਲਿਆ | ਕਹਿਣ ਲੱਗਾ :ਬਹੁਤ ਥੱਕੇ ਥੱਕੇ ਲਗਦੇ ਓਂ | ਇਹ ਲਓ ,ਇਕ ਇਕ ਗੋਲੀ ਖਾ ਲਵੋ | ਉਸ ਨੇ ਪਾਣੀ ਦੇ ਗਲਾਸ ਮੰਗਵਾਏ ਤੇ ਸਾਨੂੰ ਗੋਲੀਆਂ ਖਲਾ ਦਿਤੀਆਂ | ਕਾਫ਼ੀ ਪੀ ਕੇ ਅਸੀਂ ਕਿਤਾਬਾਂ ਦੀ ਦੁਕਾਨ ‘ਤੇ ਆ ਗਏ | ਅਮਿਤੋਜ ਸ਼ਾਮ ਨੂੰ ਹੋਸਟਲ ਵਿਚ ਮਿਲਣ ਦਾ ਵਾਅਦਾ ਕਰਕੇ ਚਲਾ ਗਿਆ | ਕੁਝ ਚਿਰ ਬਾਅਦ ਮੈਂ ਹਲਕਾ ਹਲਕਾ ਨਸ਼ਾ ਮਹਿਸੂਸ ਕੀਤਾ | ਮੈਨੂੰ ਅਹਿਸਾਸ ਹੋਇਆ ਕਿ ਅਮਿਤੋਜ ਸਾਡੇ ਨਾਲ ਕੋਈ ਅਮਿਤੋਜੀ ਚੋਜ ਖੇਡ ਗਿਆ ਹੈ | ਕਿਤਾਬਾਂ ਦੀ ਦੁਕਾਨ ਵਿਚ ਹੀ ਪਤਾ ਨਹੀਂ ਮੈਂ ਤੇ ਰਣਜੀਤ ਕਿਵੇਂ ਨਿੱਖੜ ਗਏ |

ਕਿਤਾਬਾਂ ਦੀ ਦੁਕਾਨ ਤੋਂ ਬਾਹਰ ਆਇਆ ਤਾਂ ਦੂਰੋਂ ਚਿੱਟੀ ਦਸਤਾਰ ਤੇ ਕਾਲੇ ਚੋਗੇ ਵਾਲੇ ਮਸ਼ਹੂਰ ਚਿਤਰਕਾਰ ਸ.ਕਿਰਪਾਲ ਸਿੰਘ ਆਉਂਦੇ ਨਜ਼ਰ ਆਏ | ਮੈਂ ਉਨ੍ਹਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਅਮਿਤੋਜੀ ਲੋਰ ਵਿਚ ਉਨ੍ਹਾਂ ਨੂੰ ਚਿਤਰਕਾਰੀ ਬਾਰੇ ਇਕ ਬਹੁਤ ਲੰਮਾ ਭਾਸ਼ਨ ਦਿਤਾ | ਹੁਣ ਆਪਣੀ ਮੂਰਖਤਾ ਨਾਲੋਂ ਉਨ੍ਹਾਂ ਦੀ ਸ਼ਹਿਨਸ਼ੀਲਤਾ ਬਾਰੇ ਸੋਚ ਕੇ ਹੈਰਾਨ ਹੁੰਦਾ ਹਾਂ ਕਿ ਉਹ ਕਿੰਨੀ ਦੇਰ ਮੇਰਾ ਭਾਸ਼ਨ ਸੁਣੀ ਗਏ |

ਮੇਰਾ ਅਗਲਾ ਲੰਮਾ ਭਾਸ਼ਨ ਕਵਿਤਾ ਬਾਰੇ ਸੀ ਤੇ ਉਹ ਭਾਸ਼ਨ ਸੁਣਨ ਦੀ ਵਾਰੀ ਕਿਸੇ ਮਾੜੇ ਮੋਟੇ ਕਵੀ ਦੀ ਨਹੀਂ , ਸ਼ਿਵ ਕੁਮਾਰ ਦੀ ਸੀ ਜਿਸ ਨੂੰ ਮਸਤਾਨੀ ਤੋਰ ਤੁਰਿਆਂ ਆਉਂਦਿਆਂ ਮੈਂ ਦੂਰੋਂ ਦੇਖ ਲਿਆ ਸੀ | ਸ਼ਿਵ ਦੀ ਸ਼ਹਿਨਸ਼ੀਲਤਾ ਦੇ ਵੀ ਮੈਂ ਬਲਿਹਾਰ ਹਾਂ ਕਿ ਉਹ ਮੈਨੂੰ ਸੁਣਦਾ ਰਿਹਾ ਤੇ ਫੇਰ ਕਹਿਣ ਲੱਗਾ : ਚਲ ਆਪਾਂ ਘਰ ਚਲਦੇ ਆਂ | ਬਾਕੀ ਗੱਲਾਂ ਓਥੇ ਕਰਾਂਗੇ | ਅਸੀਂ ਸ਼ਿਵ ਦੇ ਘਰ ਵੱਲ ਨੂੰ ਚੱਲ ਪਏ | ਰਾਹ ਵਿਚੋਂ ਉਹਨੇ ਰਸਭਰੀ ਫੜ ਲਈ | ਅਸੀਂ ਜਾ ਕੇ ਸੋਫ਼ਿਆਂ ‘ਤੇ ਬੈਠੇ ਹੀ ਸਾਂ ਕਿ ਪਤਾ ਨਹੀਂ ਕਿਵੇਂ ਘੁੰਮਦਾ ਘੁਮਾਉਂਦਾ ਰਣਜੀਤ ਬਾਜਵਾ ਵੀ ਉਥੇ ਪਹੁੰਚ ਗਿਆ | ਪਤਾ ਨਹੀਂ ਕਦੋਂ ਤੱਕ ਗੱਲਾਂ ਕਰਦੇ ਰਹੇ ਤੇ ਕਦੋਂ ਸੌਂ ਗਏ | ਸਵੇਰੇ ਸੋਫ਼ਿਆਂ ‘ਤੇ ਹੀ ਜਾਗੇ | ਇਸ ਅਮਿਤੋਜੀ ਸ਼ਾਮ ਤੋਂ ਕਈ ਸਾਲਾਂ ਬਾਅਦ ਸਾਨੂੰ ਅਮਿਤੋਜ ਨੇ ਦਸਿੱਆ ਕਿ ਜਿਹੜੀ ਗੋਲੀ ਸਾਡੀ ਥਕਾਵਟ ਉਤਾਰਨ ਲਈ ਉਹਨੇ ਸਾਨੂੰ ਖਲਾਈ ਸੀ, ਉਹ ਮੈਡਰਿਕਸ ਸੀ |

ਇਕ ਬਹੁਤ ਲੰਮੇ ਦਲਾਨ ਵਿਚ ਵੀਹ ਮੋਮਬੱਤੀਆਂ ਗੋਲ ਕਤਾਰੇ ਵਿਚ ਜਗ ਰਹੀਆਂ ਸਨ ਤੇ ਹਰੇਕ ਮੋਮਬੱਤੀ ਇਕ ਇਕ ਸ਼ਾਇਰ ਦੇ ਚਿਹਰੇ ਨੂੰ ਰੁਸ਼ਨਾ ਰਹੀ ਸੀ | ਇਨ੍ਹਾਂ ਚਿਹਰਿਆਂ ਵਿਚ ਇਕ ਚਿਹਰਾ ਸ਼ਿਵ ਦਾ ਸੀ | ਇਹ ਦਲਾਨ ਕਵੀ ਤ੍ਰੈਲੋਚਨ ਦੇ ਘਰ ਦਾ ਸੀ , ਜਿਸ ਦੀ ਮੰਗਣੀ ਦੀ ਪਾਰਟੀ ਤੇ ਵੀਹ ਪੰਜਾਬੀ ਕਵੀ ਆਏ ਸਨ | ਹਰ ਸ਼ਾਇਰ ਨੇ ਮੋਮਬੱਤੀਆਂ ਦੀ ਲੋਏ ਆਪਣਾ ਕਲਾਮ ਪੜ੍ਹਿਆ | ਅਖ਼ੀਰ ਸ਼ਿਵ ਨੇ ਆਪਣੀ ਜਾਦੂਮਈ ਆਵਾਜ਼ ਵਿਚ ਆਪਣੀ ਪਿਆਰੀ ਗ਼ਜ਼ਲ ਪੜ੍ਹੀ :

ਸ਼ਹਿਰ ਤੇਰੇ ਤਰਕਾਲਾਂ ਢਲੀਆਂਗਲ ਲੱਗ ਰੋਈਆਂ ਤੇਰੀਆਂ ਗਲੀਆਂ |ਮੱਥੇ ਦਾ ਦੀਵਾ ਨਾ ਬਲਿਆਤੇਲ ਤਾਂ ਪਾਇਆ ਭਰ ਭਰ ਪਲੀਆਂ |ਇਸ਼ਕ ਮੇਰੇ ਦੀ ਸਾਲਗਿਰ੍ਹਾ ਤੇਇਹ ਕਿਸ ਘੱਲੀਆਂ ਕਾਲੀਆਂ ਕਲੀਆਂ |

ਇਹ ਸ਼ਿਵ ਨਾਲ ਮੇਰੀ ਪੰਜਵੀਂ ਮੁਲਾਕਾਤ ਸੀ |

ਸ਼ਿਵ ਨਾਲ ਮੇਰੀ ਛੇਵੀਂ ਮੁਲਾਕਾਤ ਕਿਸੇ ਕਾਲਜ ਦੇ ਕਵੀ ਦਰਬਾਰ ਵਿਚ ਹੋਈ | ਇਹ ਕਵੀ ਦਰਬਾਰ ਗੁਰੂ ਨਾਨਕ ਦੇਵ ਜੀ ਪੰਜਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਸੀ | ਸ਼ਿਵ ਮਾਈਕ ਤੇ ਆਇਆ ਤਾਂ ਅੰਗਰੇਜ਼ੀ ਵਿਚ ਸਰੋਤਿਆਂ ਨੂੰ ਸੰਬੋਧਨ ਕਰਨ ਲੱਗਾ | ਮੁੰਡੇ ਉਸ ਦਾ ਮਖ਼ੌਲ ਉਡਾਉਣ ਲੱਗੇ | ਉਹ ਰੁੱਸ ਕੇ ਸਟੇਜ ਤੋਂ ਉਤਰ ਗਿਆ | ਸੂਬਾ ਸਿੰਘ ਮੰਚ ਸੰਚਾਲਨ ਕਰ ਰਹੇ ਸਨ | ਉਹ ਸ਼ਿਵ ਨੂੰ ਮਨਾ ਕੇ ਲਿਆਏ ਤੇ ਕਹਿਣ ਲੱਗੇ ,” ਸ਼ਿਵ ਰੁੱਸਣ ਤੋਂ ਬਾਅਦ ਜ਼ਿਆਦਾ ਅੱਛਾ ਗਾਉਂਦਾ ਹੈ | ” ਸ਼ਿਵ ਨੇ ਆਪਣਾ ਗੀਤ ਸ਼ੁਰੂ ਕੀਤਾ ਤੇ ਵਿਦਿਆਰਥੀ ਉਸ ਦੇ ਸੁਰੀਲੇ ਤੇ ਰਸੀਲੇ ਬੋਲਾਂ ਦੀ ਪਾਵਨਤਾ ਵਿਚ ਡੁੱਬ ਗਏ:

ਹੁਣੇ ਸਰਘੀ ਦੀ ਵਾ ਨੇ ਪੰਛੀਆਂ ਦਾ ਬੋਲ ਪੀਤਾ ਹੈਤੇ ਜਾਗੀ ਬੀੜ ਨੇ ਤੇਰੇ ਨਾਮ ਦਾ ਇਕ ਵਾਕ ਲੀਤਾ ਹੈ

ਸ਼ਿਵ ਨਾਲ ਮੇਰੀ ਸੱਤਵੀਂ ਮੁਲਾਕਾਤ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਦੇ ਕਵੀ ਦਰਬਾਰ ਵਿਚ ਹੋਈ | ਇਹ ਕਵੀ ਦਰਬਾਰ ਵਿਸ਼ਵਾ ਨਾਥ ਤਿਵਾੜੀ ਹੋਰਾਂ ਨੇ ਕਰਵਾਇਆ ਸੀ | ਇਸ ਵਿਚ ਅਮਿਤੋਜ ਨੇ ਆਪਣੀ ਲੰਮੀ ਨਜ਼ਮ ਅਮੀਬਾ ਪੜ੍ਹੀ |ਇਹ ਪਹਿਲਾ ਕਵੀ ਦਰਬਾਰ ਸੀ ਜਿਸ ਵਿਚ ਸ਼ਿਵ ਨੇ ਆਪਣੀ ਕਵਿਤਾ ਗਾ ਨੇ ਨਹੀਂ ਪੜ੍ਹੀ | ਇਹ ਇਕ ਕ੍ਰਾਂਤੀਕਾਰੀ ਕਵਿਤਾ ਸੀ | ਸ਼ਾਇਦ ਸ਼ਿਵ ਤਰੱਨੁਮ ਤੇ ਰੋਮਾਂਸ ਦੇ ਮਿਹਣੇ ਨੂੰ ਦਿਲ ਨੂੰ ਲਾ ਬੈਠਾ ਸੀ | ਸਰੋਤਿਆਂ ਦੇ ਬਾਰ ਬਾਰ ਕਹਿਣ ‘ਤੇ ਵੀ ਸ਼ਿਵ ਨੇ ਕੋਈ ਗੀਤ ਗਾ ਕੇ ਨਾ ਸੁਣਾਇਆ | ਸ਼ਿਵ ਗਾਵੇ ਨਾ , ਇਹ ਗੱਲ ਸਾਰਿਆਂ ਨੂੰ ਅਜੀਬ ਲੱਗੀ | ਸ਼ਿਵ ਨੇ ਗਾਉਣਾ ਛੱਡ ਦਿਤਾ ਸੀ | ਲੱਗਦਾ ਠੱਗਾਂ ਨੇ ਕੁੱਤਾ ਕੁੱਤਾ ਕਹਿ ਕੇ ਬ੍ਰਾਹਮਣ ਦੇ ਸਿਰ ਤੋਂ ਪਠੋਰਾ ਸੁਟਵਾ ਲਿਆ ਸੀ | ਇਸ ਤੋਂ ਬਾਅਦ ਸ਼ਿਵ ਜਿਵੇਂ ਸਰੋਦ ਤੇ ਰੋਮਾਂਸ ਨੂੰ ਨਫ਼ਰਤ ਕਰਨ ਲੱਗਾ | ਉਸ ਨੇ ” ਲੁੱਚੀ ਧਰਤੀ ” ਤੇ” ਕੁੱਤਿਓ ” ਵਰਗੀਆਂ ਨਫ਼ਰਤ ਭਰੀਆਂ ਨਜ਼ਮਾਂ ਲਿਖਿਆਂ | ਲਗਦਾ ਸੀ ਉਹ ਜ਼ਹਿਰ ਨਾਲ ਭਰ ਗਿਆ ਸੀ |

ਫਿਰ ਖ਼ਬਰ ਆਈ ਕਿ ਉਹ ਫੁੱਲ ਬਣ ਗਿਆ ਜਾਂ ਤਾਰਾ |

ਸ਼ਿਵ ਦੀ ਮੌਤ ਤੋਂ ਬਾਅਦ ਬਟਾਲੇ ਗਿਆ | ਸੱਥਰ ‘ਤੇ ਬੈਠੇ ਲੋਕ ਖਾਮੋਸ਼ ਸਨ | ਸ਼ਿਵ ਦੇ ਗਾਏ ਇਕ ਗੀਤ ਦੀ ਰਿਕਾਰਡਿੰਗ ਚੱਲ ਰਹੀ ਸੀ:

ਕੀ ਪੁੱਛਦੇ ਓਂ ਹਾਲ ਫ਼ਕੀਰਾਂ ਦਾਸਾਡਾ ਨਦੀਓਂ ਵਿਛੜੇ ਨੀਰਾਂ ਦਾਸਾਡਾ ਹੰਝ ਦੀ ਜੂਨੇ ਆਇਆਂ ਦਾਸਾਡਾ ਦਿਲ ਜਲਿਆਂ ਦਿਲਗੀਰਾਂ ਦਾ |

ਉਹ ਹੰਝ ਦੀ ਜੂਨੇ ਆਇਆ ਸੀ ਤੇ ਜੋਬਨ ਰੁੱਤੇ ਤੁਰ ਗਿਆ | ਉਹ ਕਹਿੰਦਾ ਹੁੰਦਾ ਸੀ:

ਜੋਬਨ ਰੁੱਤੇ ਜੋ ਵੀ ਮਰਦਾਫੁੱਲ ਬਣੇ ਜਾਂ ਤਾਰਾ |

ਉਹ ਫੁੱਲ ਬਣਿਆ ਹੋਵੇਗਾ ਕਿ ਤਾਰਾ ? ਮੈਂ ਸਮਝਦਾ ਹਾਂ ਤਾਰਾ , ਪੰਜਾਬੀ ਸ਼ਾਇਰੀ ਦੇ ਆਕਾਸ਼ ਵਿਚ ਸਦਾ ਝਿਲਮਿਲਾਉਣ ਵਾਲਾ ਤਾਰਾ |

BUY ALL SHIV KUMAR BATALVI POETRY:

 

VISIT MAIN PAGE:

Shiv Kumar Batalvi | Birha da Sultaan

 

download shayari image

Html Embed Code for Image:

BB Forums Embed Code for Image:

Shayari Url:

SHIV KUMAR BATALVI’S WIFE ARUNA BATALVI INTERVIEW

shiv kumar batalvi very sad poetry kavita birha da sultaan
Rojh me taara taara gin ke raat borrinda haan
te rojh me suraj tere sir ton vaar k aunda hhan
Rojh udasa surajh nadio dubh k marda hai
me us mare hoye din da sogh manaunda haan –> Birha tu Sultaan

ਪੰਜਾਬੀ ਕਾਵਿ ਜਗਤ ਵਿਚ ਬ੍ਰਿਹਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਨੇ ਉਹ ਮੁਕਾਮ ਹਾਸਲ ਕੀਤਾ ਜੋ ਸ਼ਾਇਦ ਹੋਰ ਕਿਸੇ ਆਧੁਨਿਕ ਸ਼ਾਇਰ ਦੇ ਹਿੱਸੇ ਨਹੀਂ ਆਇਆ। ਸ਼ਿਵ ਨੂੰ ਬਤੌਰ ਸ਼ਾਇਰ ਪੰਜਾਬੀਆਂ ਦਾ ਸਭ ਤੋਂ ਵੱਧ ਪਿਆਰ ਮਿਲਿਆ। ਉਸ ਨੇ ਆਪਣੀ ਸ਼ਾਇਰੀ ਵਿਚ ਸ਼ਬਦਾਂ ਦੀ ਅਜਿਹੀ ਜੜਤ ਬਿਠਾਈ ਕਿ ਇਹ ਸ਼ਾਇਰੀ ਪੰਜਾਬੀ ਸਭਿਆਚਾਰ ਦਾ ਆਈਨਾ ਹੋ ਨਿਬੜੀ। ਉਸ ਦੀ ਸ਼ਾਇਰੀ ਵਿਚ ਆਏ ਸਭਿਆਚਾਰਕ ਬਿੰਬਾਂ ਬਾਰੇ ਖੋਜ ਕਰ-ਕਰ ਕੇ ਕਿੰਨੇ ਹੀ ਵਿਦਿਆਰਥੀ ਡਾਕਟਰ ਬਣ ਗਏ। ਇਹ ਇਸ ਸ਼ਾਇਰੀ ਦੇ ਸ਼ਬਦਾਂ ਦੀ ਹੀ ਤਾਕਤ ਸੀ ਕਿ ਇਨ੍ਹਾਂ ਸ਼ਬਦਾਂ ਨੂੰ ਸੁਰ ਵੀ ਸਿਰੇ ਦੇ ਮਿਲੇ। ਇਨ੍ਹਾਂ ਸੁਰਾਂ ਦੀ ਤਾਲ ਇਤਨੀ ਸਿਰ ਚੜ੍ਹ ਬੋਲਦੀ ਹੈ ਕਿ ਉਸ ਦੇ ਕਈ ਗੀਤ ਤਾਂ ਅੱਜ ਤੱਕ ਸਰੋਤਿਆਂ ਨੂੰ ਲੋਕ ਗੀਤ ਹੋਣ ਦਾ ਭੁਲੇਖਾ ਪਾਉਂਦੇ ਹਨ। ਪਿਛਲੇ ਦਿਨੀਂ ਉਨ੍ਹਾਂ ਦੀ ਪਤਨੀ ਅਰੁਣਾ ਬਟਾਲਵੀ ਜੋ ਸ਼ਿਕਾਗੋ ਏਰੀਏ ਵਿਚ ਵਸਦੀ ਆਪਣੀ ਧੀ ਪੂਜਾ ਪਾਸ ਆਏ ਹੋਏ ਸਨ, ਪੰਜਾਬ ਟਾਈਮਜ਼ ਦੇ ਦਫਤਰ ਮਿਲਣ-ਗਿਲਣ ਲਈ ਆਏ| ਸ਼ਿਵ ਦੀਆਂ ਗੱਲਾਂ ਹੋਣੀਆਂ ਤਾਂ ਸੁਭਾਵਿਕ ਹੀ ਸਨ; ਜਦੋਂ ਸੁਰਿੰਦਰ ਸਿੰਘ ਭਾਟੀਆ ਸ਼ਿਵ ਨਾਲ ਬਿਤਾਏ ਉਨ੍ਹਾਂ ਦੇ ਦਿਨਾਂ ਦੀਆਂ ਯਾਦਾਂ ਨੋਟ ਕਰਨ ਲੱਗੇ ਤਾਂ ਉਹ ਝੱਟ ਬੋਲੇ, ‘ਨਹੀਂ ਬਈ, ਇੰਟਰਵਿਊ ਨਹੀਂ। ਮੈਂ ਤਾਂ ਸਿਰਫ ਪਰਿਵਾਰਕ ਤੌਰ ‘ਤੇ ਮਿਲਣ ਆਈ ਹਾਂ|’ ਜਦੋਂ ਅਸੀਂ ਜ਼ੋਰ ਦੇ ਕੇ ਕਿਹਾ ਕਿ ਸਾਡੇ ਵਰਗੇ ਹੋਰ ਕਿੰਨੇ ਹੀ ਪਾਠਕ ਤੇ ਪ੍ਰਸ਼ੰਸਕ ਹੋਣਗੇ ਜੋ ਆਪਣੇ ਮਹਿਬੂਬ ਸ਼ਾਇਰ ਬਾਰੇ ਹੋਰ ਜਾਣਨ ਲਈ ਉਤਸੁਕ ਹੋਣਗੇ ਤਾਂ ਉਹ ਮੁਸਕਰਾ ਪਏ। ਪੇਸ਼ ਹਨ ਉਨ੍ਹਾਂ ਨਾਲ ਸਹਿਜ-ਸੁਭਾਅ ਹੋਈਆਂ ਕੁਝ ਗੱਲਾਂ। –

ਸ਼ਿਵ ਸ਼ਾਇਰੀ ਕੁਝ ਖਾਸ ਪਲਾਂ ‘ਚ ਕਰਦੇ ਸਨ ਜਿਵੇਂ ਬਹੁਤ ਸਾਰੇ ਲੇਖਕ ਕਰਦੇ ਹਨ ਜਾਂ ਫਿਰ?
-ਨਹੀਂ, ਸ਼ਿਵ ਤਾਂ ਮੇਰੇ, ਮੇਰੇ ਬੱਚਿਆਂ ਸਾਹਮਣੇ ਬੈਠ ਕੇ ਵੀ ਲਿਖ ਲੈਂਦੇ। ਬੱਚੇ ਖੇਡਦੇ ਰਹਿੰਦੇ, ਪੂਰਾ ਰੌਲਾ ਪਿਆ ਹੁੰਦਾ ਤਾਂ ਵੀ ਉਹ ਲਿਖਦੇ ਰਹਿੰਦੇ ਸਨ। ਕਈ ਵਾਰ ਤਾਂ ਬੱਸ ਵਿਚ ਬੈਠੇ ਵੀ ਲਿਖ ਲਿਆ ਕਰਦੇ ਸਨ ਪਰ ਉਹ ਲਿਖਦੇ ਸਮੇਂ ਨਾਲ-ਨਾਲ ਗੁਣਗੁਣਾਉਂਦੇ ਜ਼ਰੂਰ ਸਨ|… (ਹੱਸਦੇ ਹੋਏ) ਇਕ ਵਾਰੀ ਸ਼ਿਵ ਤੇ ਮੈਂ ਰਾਤ ਨੂੰ ਖੁੱਲ੍ਹੇ ਅਸਮਾਨ ਥੱਲੇ ਮੰਜੇ ‘ਤੇ ਬੈਠੇ ਤਾਰਿਆਂ ਵੱਲ ਵੇਖ ਰਹੇ ਸਾਂ … ਤੇ ਸ਼ਿਵ ‘ਤਾਰਾ ਤਾਰਾ’ ਕਵਿਤਾ ਰਚਣ ਲੱਗ ਪਏ। ਅਚਾਨਕ ਮੰਜਾ ਟੁੱਟ ਗਿਆ, ਦੋਵੇਂ ਧੜੱਮ ਕਰ ਕੇ ਥੱਲੇ…! ਡਿੱਗਿਆਂ ਪਿਆਂ ਹੀ ਮੈਨੂੰ ਗਲਵਕੜੀ ਵਿਚ ਲੈ ਕੇ ਕਲਪਨਾ ਵਿਚ ਗੁਆਚ ਗਏ। ਇੰਜ ਪਿਆਂ ਹੀ ਕਵਿਤਾ ਪੂਰੀ ਕਰ ਦਿੱਤੀ; ਪੂਰੀ ਹੀ ਨਹੀਂ ਕੀਤੀ ਸਗੋਂ ਤਰੰਨੁਮ ਵਿਚ ਗਾ ਕੇ ਸੁਣਾ ਵੀ ਦਿੱਤੀ। ਇਕ ਵਾਰ ਰੇਡੀਓ ਡਾਇਰੈਕਟਰ ਬੀ.ਐਨ. ਵਾਲੀਆ ਦਾ ਫੋਨ ਆ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ‘ਤੇ ਕੁਝ ਲਿਖ ਦਿਉ, ਤਾਂ ਬਸ ਵਿਚ ਸਫਰ ਦੌਰਾਨ ਅਖਬਾਰ ਦੇ ਹਾਸ਼ੀਏ ‘ਤੇ ਕਵਿਤਾ ਪੂਰੀ ਕਰ ਦਿੱਤੀ।

‘ਅੱਧੀ ਅੱਧੀ ਰਾਤੀਂ ਮੇਰੇ ਗੀਤਾਂ ਦੇ ਨੈਣਾਂ ਵਿਚ, ਬ੍ਰਿਹਾ ਦੀ ਰੜਕ ਪਵੇ’ ਜਿਹੇ ਗੀਤ ਸੁਣ ਕੇ ਪ੍ਰਸ਼ੰਸਕਾਂ ਤੇ ਪਾਠਕਾਂ ਵਿਚ ਇਹ ਚਰਚਾ ਆਮ ਰਹੀ ਹੈ ਕਿ ਉਨ੍ਹਾਂ ਨੂੰ ਇਸ਼ਕ ਵਿਚ ਕੋਈ ਚੋਟ ਲੱਗੀ…
-ਵਿਆਹ ਤੋਂ ਬਾਅਦ ਸਾਡਾ ਰਿਸ਼ਤਾ ਬੜਾ ਸੁਹਾਵਣਾ ਤੇ ਨਿੱਘਾ ਰਿਹਾ। ਵਿਆਹ ਤੋਂ ਪਹਿਲਾਂ ਬਾਰੇ ਮੈਂ ਕਦੀ ਪੁੱਛਿਆ ਨਹੀਂ ਸੀ। ਕਈ ਲੋਕ ਤਾਂ ਹੱਦੋਂ ਪਾਰ ਜਾ ਕੇ ਗੱਲਾਂ ਕਰੀ ਜਾਂਦੇ ਹਨ। ਸ਼ਿਵ ਨੇ ਆਪਣੀ ਕਾਵਿ ਉਡਾਰੀ ਨਾਲ ਹੀ ਸਭ ਕੁਝ ਲਿਖਿਆ। ਉਨ੍ਹਾਂ ਦੇ ਗੀਤ ਤਾਂ ਲੋਕ ਸੁਣਦੇ ਸਨ ਪਰ ਉਨ੍ਹਾਂ ਨੂੰ ਸਮਝਣ ਦੀ ਲੋੜ ਕਿਸੇ ਨੇ ਹੀ ਨਹੀਂ ਸਮਝੀ। ਸ਼ਿਵ ਨੇ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ|… ਫਿਰ ਬੀ.ਬੀ.ਸੀ. ਨਾਲ ਇਕ ਮੁਲਾਕਾਤ ਵਿਚ ਉਨ੍ਹਾਂ ਖੁਦ ਕਿਹਾ ਹੈ ਕਿ ਉਨ੍ਹਾਂ ਨੇ ਕਿਸੇ ਚੋਟ ਕਰ ਕੇ ਨਹੀਂ ਕੀਤੀ ਇਹ ਸ਼ਾਇਰੀ। ਦਰਅਸਲ ਕੁੜੀਆਂ ਸ਼ਿਵ ਦੀ ਸ਼ਾਇਰੀ ਨੂੰ ਪਿਆਰ ਕਰਦੀਆਂ ਸਨ ਤੇ ਉਹ (ਸ਼ਿਵ) ਮੋਮ ਦਿਲ ਸਨ। ਉਹ ਕਿਸੇ ਦਾ ਦਿਲ ਨਹੀਂ ਸੀ ਦੁਖਾਉਂਦੇ| ਵੈਸੇ ਵੀ ਹਰ ਸੈਲੀਬ੍ਰਿਟੀ ਨਾਲ ਇਸੇ ਤਰ੍ਹਾਂ ਹੁੰਦਾ ਹੈ। ਕੋਣ ਨਹੀਂ ਜਾਣਦਾ ਕਿ ਫਿਲਮ ਕਲਾਕਾਰਾਂ-ਰਾਜ ਕੁਮਾਰ, ਰਾਜੇਸ਼ ਖੰਨਾ ਅਤੇ ਧਰਮਿੰਦਰ ਨਾਲ ਅਜਿਹਾ ਸਭ ਕੁਝ ਹੋਇਆ। ਚੰਚਲ ਕੁੜੀਆਂ ਖੂਨ ਨਾਲ ਖਤ ਲਿਖਣਗੀਆਂ, ਕਲਪਨਾ ਦੀਆਂ ਗੱਲਾਂ ਕਰਨਗੀਆਂ ਪਰ ਹਕੀਕਤ ਵਿਚ ਜੀਣਾ, ਸਾਥੀ ਬਣਨਾ ਤੇ ਜ਼ਿੰਮੇਵਾਰੀ ਨਿਭਾਉਣੀ ਹੋਰ ਗੱਲ ਹੈ।
ਸਾਨੂੰ ਆਪਣੇ ਵੱਲ ਬੜੇ ਗਹੁ ਨਾਲ ਤੱਕਦਿਆਂ ਅਰੁਣਾ ਜੀ ਥੋੜ੍ਹਾ ਮੁਸਕਰਾਏ ਤੇ ਫਿਰ ਕਹਿਣ ਲੱਗੇ, ਕੋਈ ਕੁੜੀ ਮੇਰੇ ਕੋਲ ਆਈ ਤੇ ਕਹਿਣ ਲੱਗੀ, ‘ਮੈਂ ਸ਼ਿਵ ਨਾਲ ਵਿਆਹ ਕਰਾਉਣ ਲੱਗੀ ਸੀ।’ ਮੈਂ ਕਿਹਾ, ‘ਫਿਰ ਕਰਵਾਇਆ ਕਿਉਂ ਨਹੀਂ?’ ਕਹਿਣ ਲੱਗੀ, ‘ਮੈਂ ਭੁੱਖੇ ਮਰਨਾ ਸੀ? ਸੁਣਿਆਂ… ਸ਼ਾਇਰਾਂ ਦੇ ਪੱਲੇ ਤਾਂ ਕੁਝ ਵੀ ਨਹੀਂ ਹੁੰਦਾ।’ ਬੱਸ ਇਸੇ ਤਰ੍ਹਾਂ ਦੇ ਹੁੰਦੇ ਨੇ ਇਹ ਫੈਨ…।
ਇਕ ਵਾਰ ਚੰਡੀਗੜ੍ਹ ਤੋਂ ਆਏ ਕੁਝ ਲੋਕ ਕਹਿਣ ਲੱਗੇ, ‘ਸ਼ਿਵ, ਬ੍ਰਿਹਾ ਲਿਖ ਰਹੇ ਹੋ, ਡਾਢੀ ਚੋਟ ਲੱਗੀ ਜਾਪਦੀ ਹੈ?’ ਸ਼ਿਵ ਮੈਨੂੰ ਜੱਫੀ ਪਾ ਕੇ ਕਹਿਣ ਲੱਗੇ, ‘ਵਿਆਹ ਹੋਇਆ ਹੈ, ਇਹ ਮੇਰੇ ਕੋਲ ਹੈ। ਫਿਰ ਬ੍ਰਿਹਾ ਕਾਹਦਾ ਤੇ ਚੋਟ ਕਾਹਦੀ?’ ਸ਼ਿਵ ‘ਅੱਧੀ ਅੱਧੀ ਰਾਤੀਂ ਮੇਰੇ ਗੀਤਾਂ ਦੇ ਨੈਣਾਂ ਵਿਚ ਬ੍ਰਿਹਾ ਦੀ ਰੜਕ ਪਵੇ’ ਲਿਖ ਰਹੇ ਸਨ ਤਾਂ ਉਹ ਵੀ ਮੇਰੇ ਸਾਹਮਣੇ ਹੀ ਲਿਖ ਰਹੇ ਸਨ। ਸ਼ਿਵ ਦਾ ਮਨਮੋਹਨ ਦੀਪਕ ਨਾਲ ਬਹੁਤ ਪਿਆਰ ਸੀ| ਇੱਕ ਵਾਰ ਅਸੀਂ ਉਹਨੂੰ ਮਿਲਣ ਗਏ। ਸ਼ਾਇਰਾਂ ਦੀ ਮਹਿਫਲ ਜੰਮੀ ਹੋਈ ਸੀ। ਦੀਪਕ ਬੋਲੇ, ‘ਯਾਰ ਇੱਕ ਕੁੜੀ ਜਿਹਦਾ ਨਾਂ ਮੁਹੱਬਤ ਗੁੰਮ ਹੈ…ਗੁੰਮ ਹੈ…ਸੁਣਾ ਤਾਂ ਮੇਰੇ ਵੱਲ ਇਸ਼ਾਰਾ ਕਰ ਕੇ ਸ਼ਿਵ ਕਹਿਣ ਲੱਗੇ, ‘ਉਹ ਕੁੜੀ ਤਾਂ ਮਿਲ ਗਈ ਹੈ, ਅਹੁ ਸਾਹਮਣੇ ਬੈਠੀ ਹੈ।’
ਲੋਕ ਭਾਵੇਂ ਕੁਝ ਕਹੀ ਜਾਣ…ਕੋਈ ਸਦਮਾ ਨਹੀਂ ਸੀ। ਸਦਮਾ ਤਾਂ ਦੁਨੀਆਂ ਵਿਚ ਕਈਆਂ ਨੂੰ ਲਗਦਾ ਹੈ, ਸਾਰੇ ਸ਼ਾਇਰ ਤਾਂ ਨਹੀਂ ਬਣ ਜਾਂਦੇ? ਸਾਰੇ ਸ਼ਿਵ ਨਹੀਂ ਬਣ ਜਾਂਦੇ? ਮੈਨੂੰ ਸ਼ਿਵ ਦੇ ਤੁਰ ਜਾਣ ਦਾ ਬਹੁਤ ਵੱਡਾ ਸਦਮਾ ਲੱਗਾ, ਮੈਂ ਨਹੀਂ ਸ਼ਾਇਰ ਬਣ ਗਈ? (ਥੋੜ੍ਹਾ ਗੰਭੀਰ ਹੁੰਦੇ ਹੋਏ) ਹੁਣ ਕਦੀ-ਕਦੀ ਦਿਲ ਕਰਦੈ, ਸ਼ਿਵ ਬਾਰੇ ਗੁੰਮਰਾਹਕੁਨ ਗੱਲਾਂ ਬਾਰੇ ਲਿਖਾਂ ਤੇ ਸੱਚਾਈ ਲੋਕਾਂ ਸਾਹਮਣੇ ਲਿਆਵਾਂ।
(ਹਉਕਾ ਭਰਦਿਆਂ) ਉਦਾਂ ਮੈਨੂੰ ਤਸੱਲੀ ਸੀ, ਸ਼ਿਵ ਸਿਰਫ ਮੇਰਾ ਹੈ। ਮੈਂ ਹੀ ਉਹਦੇ ਬੱਚਿਆਂ ਦੀ ਮਾਂ ਹਾਂ। ਜੇ ਕੁੜੀਆਂ ਮਰਦੀਆਂ ਸਨ ਤਾਂ ਮਰੀ ਜਾਣ। ਕੁੜੀਆਂ ਸ਼ਾਇਰੀ ‘ਤੇ ਮਰਦੀਆਂ ਸਨ, ਮਰੀ ਜਾਣ। ਉਸ ਦੀ ਪਤਨੀ ਸਿਰਫ ਮੈਂ ਸੀ। ਬੇਟੀ ਪੂਜਾ ਤੇ ਬੇਟਾ ਮਿਹਰਬਾਨ ਸਾਡੇ-ਸ਼ਿਵ ਤੇ ਅਰੁਣਾ ਦੇ ਹੀ ਹੋਣਹਾਰ ਬੱਚੇ ਹਨ| ਸ਼ਿਵ ਠਰ੍ਹੰਮੇ ਵਾਲਾ ਇਨਸਾਨ ਸੀ। ਸਾਦਗੀ ਤੇ ਇਨਸਾਨੀਅਤ ਦੀ ਮੂਰਤ। ਲੋਕ ਸ਼ਿਵ ਬਾਰੇ ਬਹੁਤਾ ਨਹੀਂ ਜਾਣਦੇ, ਬਸ ਇਧਰੋਂ-ਉਧਰੋਂ ਪੜ੍ਹ-ਸੁਣ ਕੇ ਉਸ ਦੀ ਸ਼ਖਸੀਅਤ ਬਾਰੇ ਅੰਦਾਜ਼ਾ ਲਾ ਲੈਂਦੇ ਹਨ| ਸੁਣੀਆਂ-ਸੁਣਾਈਆਂ ਗੱਲਾਂ ਕਰੀ ਜਾਂਦੇ ਹਨ ਤੇ ਕੁਝ ਕੋਲੋਂ ਵੀ ਜੋੜ ਲੈਂਦੇ ਹਨ|

ਜਦੋਂ ਤੁਹਾਡਾ ਵਿਆਹ ਹੋਇਆ, ਤੁਸੀਂ ਸ਼ਿਵ ਦੀਆਂ ਰਚਨਾਵਾਂ ਪੜ੍ਹੀਆਂ ਹੋਈਆਂ ਸਨ, ਜਾਂ ਕਦੇ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ?
-ਸ਼ਿਵ ਦੀਆਂ ਇਕ-ਦੋ ਕਵਿਤਾਵਾਂ ਸਰਸਰੀ ਪੜ੍ਹੀਆਂ ਸਨ ਪਰ ਸ਼ਿਵ ਦੇ ਮਸ਼ਹੂਰ ਸ਼ਾਇਰ ਹੋਣ ਬਾਰੇ ਪਤਾ ਨਹੀ ਸੀ। ‘ਲੂਣਾ’ ਨਹੀਂ ਸੀ ਪੜ੍ਹੀ, ਨਾ ਹੀ ਪਹਿਲਾਂ ਕਦੀ ਸ਼ਿਵ ਨੂੰ ਦੇਖਿਆ ਸੀ| ਜਦੋਂ ਪਿੰਡ ਵਿਚ ਵਿਆਹ-ਸ਼ਾਦੀ ਹੁੰਦੇ ਤਾਂ ਤਵੇ ਵਾਲੇ ਵਾਜਿਆਂ ‘ਤੇ ਵੱਜਦੇ ਸ਼ਿਵ ਦੇ ਗੀਤ ਸੁਣੇ ਸਨ। ਇਨ੍ਹਾਂ ਗੀਤਾਂ ਨੂੰ ਮੈਂ ਲੋਕ ਗੀਤ ਹੀ ਸਮਝਦੀ ਸੀ। ਬਾਅਦ ਵਿਚ ਪਤਾ ਲੱਗਾ ਕਿ ਇਹ ਤਾਂ ਸ਼ਿਵ ਦੇ ਲਿਖੇ ਹੋਏ ਹਨ। ਢੋਲਕੀ ਦੀ ਥਾਪ ‘ਤੇ ਸੁਰਿੰਦਰ ਕੌਰ ਦੇ ਗੀਤ, ‘ਇਕ ਮੇਰੀ ਅੱਖ ਕਾਸ਼ਣੀ, ਦੂਜਾ ਰਾਤ ਦੇ ਉਨੀਂਦਰੇ ਨੇ ਮਾਰਿਆ’, ‘ਅੱਖਾਂ ਵਿਚ ਪਾਵਾਂ ਕਿਵੇਂ ਕਜਲਾ, ਵੇ ਅੱਖੀਆਂ ‘ਚ ਤੂੰ ਵਸਦਾ’ ਤੇ ‘ਹੀਰੇ ਹੀਰੇ ਆਖੇ ਹਾਏ ਨੀ ਮੁੰਡਾ ਲੰਬੜਾਂ ਦਾ’ ਗਾਉਂਦੇ, ਨੱਚਦੇ, ਟੱਪਦੇ ਪਰ ਇਹ ਨਹੀਂ ਸੀ ਪਤਾ ਕਿ ਗੀਤ ਸ਼ਿਵ ਦੇ ਲਿਖੇ ਹੋਏ ਹਨ। ਕਦੀ ਇਹ ਨਹੀਂ ਸੀ ਸੋਚਿਆ ਕਿ ਕਿਸੇ ਦਿਨ ਮੈਂ ਇਹ ਗੀਤ ਲਿਖਣ ਵਾਲੇ ਦੀ ਹੀਰ ਬਣ ਜਾਣਾ ਹੈ, ਉਸ ਦੇ ਇਸ਼ਕ ਦਾ ਕੱਜਲ ਮੈਂ ਹੀ ਅੱਖਾਂ ਵਿਚ ਪਾਉਣਾ ਹੈ।
(ਥੋੜ੍ਹਾ ਮੁਸਕਰਾਉਂਦੇ ਹੋਏ) ਦਿਲਸਚਪ ਗੱਲ ਇਹ ਹੈ ਕਿ ਜਦੋਂ ਸ਼ਿਵ ਤੇ ਉਸ ਦੇ ਪਰਿਵਾਰ ਵਾਲੇ ਮੈਨੂੰ ਵੇਖਣ ਆਏ ਤਾਂ ਮੈਨੂੰ ਉਸ ਬਾਰੇ ਕੁਝ ਵੀ ਪਤਾ ਨਹੀਂ ਸੀ। ਬੱਸ ਘਰ ਆਏ ਮਹਿਮਾਨ ਹੀ ਸਮਝੇ ਸਨ। ਉਪਰੋਂ ਉਸ ਦਿਨ ਮੈਨੂੰ ਬਹੁਤ ਤੇਜ਼ ਬੁਖਾਰ ਵੀ ਸੀ। ਮੈਂ ਕੰਬਲ ਦੀ ਬੁੱਕਲ ਮਾਰੀ ਬੈਠੀ ਸਾਂ। ਆਮ ਪਰਿਵਾਰਕ ਗੱਲਾਂ ਚੱਲ ਰਹੀਆਂ ਸਨ। ਅਚਾਨਕ ਸ਼ਿਵ ਮੈਨੂੰ ਬੋਲੇ, “ਇਕ ਗਿਲਾਸ ਪਾਣੀ ਦਾ ਲੈ ਕੇ ਆਇਓ।” ਮੈਨੂੰ ਬੜਾ ਗੁੱਸਾ ਆਇਆ, ਮੈਂ ਚੰਗਾ ਭਲਾ ਦੱਸਿਆ ਸੀ ਕਿ ਮੈਨੂੰ ਬਹੁਤ ਤੇਜ਼ ਬੁਖਾਰ ਹੈ, ਫਿਰ ਵੀ ਸਾਰਿਆਂ ਵਿਚੋਂ ਮੈਨੂੰ ਹੀ ਕਿਹਾ ਪਾਣੀ ਲੈ ਕੇ ਆ, ਇਹ ਵੀ ਕੋਈ ਗੱਲ ਹੋਈ! ਬੜੇ ਅਣਮੰਨੇ ਢੰਗ ਨਾਲ ਸ਼ਿਵ ਨੂੰ ਘੂਰਦੀ ਮੈਂ ਪਾਣੀ ਲੈਣ ਚਲੀ ਗਈ। ਜਦ ਵਾਪਸ ਆਈ ਤਾਂ ਪਤਾ ਲੱਗਾ, ਇਹ ਤਾਂ ਮੇਰੇ ਰਿਸ਼ਤੇ ਦੀ ਗੱਲ ਚਲ ਰਹੀ ਸੀ। ਸ਼ਿਵ ਨੇ ਮੈਨੂੰ ਆਪਣਾ ਜੀਵਨ ਸਾਥੀ ਚੁਣ ਲਿਆ ਹੈ, ਇਸੇ ਲਈ ਪਾਣੀ ਲੈਣ ਭੇਜਿਆ ਸੀ, ਤਾਂ ਇਸ ਗੱਲ ‘ਤੇ ਸੰਗ ਵੀ ਆਈ ਤੇ ਬਹੁਤ ਪਿਆਰ ਵੀ ਆਇਆ। ਉਦੋਂ ਵੀ ਇਹ ਨਹੀਂ ਸੀ ਪਤਾ ਕਿ ਸਾਹਮਣੇ ਬੈਠਾ ਸ਼ਖਸ ਮਹਾਨ ਸ਼ਾਇਰ ਹੈ ਤੇ ਸਭ ਤੋਂ ਛੋਟੀ ਉਮਰ ਵਿਚ ਸਾਹਿਤ ਅਕੈਡਮੀ ਦਾ ਐਵਾਰਡ ਹਾਸਲ ਕਰ ਚੁੱਕਾ ਹੈ।

ਏਡੇ ਮਹਾਨ ਸ਼ਾਇਰ ਦੀ ਪਤਨੀ ਬਣ ਕੇ ਕਦੀ ਗਰੂਰ ਨਹੀਂ ਹੋਇਆ?
-ਨਹੀਂ, ਬਿਲਕੁਲ ਨਹੀਂ। ਸ਼ਿਵ ਨੂੰ ਖੁਦ ਨੂੰ ਵੀ ਕਦੀ ਵੱਡਾ ਸ਼ਾਇਰ ਹੋਣ ਦਾ ਅਭਿਮਾਨ ਨਹੀਂ ਸੀ। ਸਾਦ ਮੁਰਾਦੀ ਜ਼ਿੰਦਗੀ। ‘ਫਲ ਨੀਵੀਆਂ ਬੇਰੀਆਂ ਨੂੰ ਲੱਗਦੇ’ ਵਾਲੀ ਗੱਲ ਸੀ। ਸ਼ਿਵ ਸਭ ਨੂੰ ਪਿਆਰ ਤੇ ਇੱਜ਼ਤ ਦਿੰਦੇ ਸਨ। ਵੱਡਾ, ਛੋਟਾ, ਅਮੀਰ-ਗਰੀਬ, ਅਫਸਰ, ਮਜ਼ਦੂਰ, ਰਿਕਸ਼ੇ ਵਾਲਾ, ਹਰ ਕਿਸੇ ਨੂੰ ਪਿਆਰ ਕਰਦੇ ਸਨ। ਇਸ ਲਈ ਲੋਕ ਵੀ ਉਸ ਨੂੰ ਬਹੁਤ ਪਿਆਰ ਕਰਦੇ ਸਨ। ਲੋਕ ਮੈਨੂੰ ਵੀ ਉਨਾ ਹੀ ਪਿਆਰ ਦਿੰਦੇ ਸਨ|

ਕਦੀ ਤੁਸੀਂ ਕੋਈ ਕਵਿਤਾ ਲਿਖੀ?
-(ਖੁੱਲ੍ਹ ਕੇ ਹੱਸਦੇ ਹੋਏ) ਹਾਂ ਦੱਸਦੀ ਹਾਂ ਇਕ ਕਿੱਸਾ। ਨਵਾਂ-ਨਵਾਂ ਵਿਆਹ ਹੋਇਆ ਸੀ। ਸ਼ਿਵ ਜਦੋਂ ਕਵਿਤਾ ਲਿਖਦੇ, ਮੈਂ ਕਾਗਜ਼ ਚੁੱਕ ਕੇ ਪੜ੍ਹਨ ਲੱਗ ਪੈਂਦੀ। ਸ਼ਿਵ ਬੋਲੇ, ‘ਤੈਨੂੰ ਕੀ ਸਮਝ, ਤੂੰ ਤਾਂ ਕਦੇ ਕਵਿਤਾ ਲਿਖੀ ਨਹੀਂ!’ ਬਸ ਫਿਰ ਕੀ, ਜੋਸ਼ ਵਿਚ ਆ ਕੇ ਮੈਂ ਇਕ ਕਵਿਤਾ ਲਿਖੀ ਤੇ ਸ਼ਿਵ ਦੇ ਸਾਹਮਣੇ ਰੱਖ ਦਿੱਤੀ। ਕਵਿਤਾ ਪੜ੍ਹ ਕੇ ਅੱਖਾਂ ਦੇ ਭਰਵੱਟੇ ਚੁੱਕ ਕੇ ਬੋਲੇ, ‘ਵਾਹ ਵਾਹ! ਬੜੀ ਵਧੀਆ ਕਵਿਤਾ ਲਿਖੀ ਹੈ।’ ਮਜ਼ਾਕ ਕਰਦਿਆਂ ਬੋਲੇ, ‘ਕਿਤੇ ਲਵ-ਸ਼ਵ ਤੇ ਨਹੀਂ ਕੀਤਾ!’ ਮੈਂ ਬੋਲੀ, ‘ਕੀਤਾ ਹੈ, ਆਪਣੇ ਦਾਦੇ-ਦਾਦੀ ਨਾਲ, ਮਾਂ-ਪਿਉ ਨਾਲ ਤੇ ਇਕ ਝੱਲੇ ਸ਼ਾਇਰ ਸ਼ਿਵ ਨਾਲ।’… ਬੜੇ ਚੰਗੇ ਦਿਨ ਸਨ। ਫਿਰ ਕਦੀ ਕੋਈ ਕਵਿਤਾ ਨਹੀਂ ਲਿਖੀ। ਸੋਚਿਆ, ਘਰ ਵਿਚ ਬਸ ਇਕ ਸ਼ਾਇਰ ਹੀ ਕਾਫੀ ਹੈ।

ਸ਼ਿਵ ਦਾ ਸ਼ਾਇਰੀ ਤੋਂ ਇਲਾਵਾ ਕੋਈ ਸ਼ੌਕ?
-ਨਹੀਂ ਕੋਈ ਖਾਸ ਨਹੀਂ। ਅਸੀਂ ਆਪਸ ਵਿਚ ਤਾਸ਼ ਜ਼ਰੂਰ ਖੇਡ ਲੈਂਦੇ ਸਾਂ। ਫਿਰ ਕਵੀ ਦਰਬਾਰਾਂ, ਸਾਹਿਤ ਸਮਾਗਮਾਂ ਵਿਚ ਜਾਣਾ ਤੇ ਉਤੋਂ ਘਰ ਵਿਚ ਲੱਗਦੀਆਂ ਮਹਿਫਲਾਂ! ਫੁਰਸਤ ਕਿਥੇ ਮਿਲਦੀ ਸੀ? ਉਨ੍ਹਾਂ ਦੇ ਘਰ ਦੇ ਬੂਹੇ ਦੋਸਤਾਂ ਲਈ ਹਮੇਸ਼ਾ ਖੁੱਲ੍ਹੇ ਰਹਿੰਦੇ ਸਨ। ਆਏ-ਗਏ ਦੀ ਸੇਵਾ, ਬਹੁਤ ਖੁੱਲ੍ਹੇ ਦਿਲ ਨਾਲ ਕਰਨੀ ਸ਼ਿਵ ਦੀ ਖਾਸੀਅਤ ਸੀ| ਸ਼ਿਵ ਦੇ ਦਿਲ ਵਿਚ ਯਾਰਾਂ ਲਈ ਬਹੁਤ ਪਿਆਰ ਸੀ। ਹਰਦਿਆਲ, ਦੀਪਕ, ਚਰਨਜੀਤ ਕੌਮੀ ਆਈ.ਏ.ਐਸ਼, ਅੰਮ੍ਰਿਤਾ ਪ੍ਰੀਤਮ, ਮੋਹਣ ਸਿੰਘ, ਭੂਸ਼ਨ ਧਿਆਨਪੁਰੀ, ਐਚ.ਐਸ਼ ਭੱਟੀ…ਦੋਸਤਾਂ ਦੀ ਬੜੀ ਲੰਮੀ ਲਿਸਟ ਹੈ-ਸਾਰੇ ਇਕ-ਦੂਜੇ ਦੇ ਬਹੁਤ ਕਰੀਬ ਸਨ| ਸਾਰੀ ਸਾਰੀ ਰਾਤ ਮਹਿਫਲ ਭਖੀ ਰਹਿਣੀ। ਕੁਝ ਸੋਹਬਤ ਦਾ ਅਸਰ ਸੀ, ਕੁਝ ਸ਼ਿਵ ਨੂੰ ਖੁਦ ਪੀਣ-ਪਿਲਾਉਣ ਦਾ ਸ਼ੌਕ ਸੀ।

ਕੀ ਸ਼ਿਵ ਸਦਾ ਗੰਭੀਰ ਜਾਂ ਉਦਾਸ ਰਹਿੰਦੇ ਸਨ?
-ਨਹੀਂ, ਉਹ ਬਹੁਤ ਹਸਮੁਖ ਤੇ ਮਖੌਲੀਏ ਸਨ। ਇਨ੍ਹਾਂ ਦੇ ਮਖੌਲਾਂ ਤੇ ਚੁਟਕਲਿਆਂ ‘ਤੇ ਹਾਸੇ ਦੇ ਫੁਆਰੇ ਛੁੱਟ ਪੈਂਦੇ ਸਨ, ਮਖੌਲ ਕਿਸੇ ਦੀ ਨਿੰਦਾ-ਚੁਗਲੀ ਦੇ ਨਹੀਂ ਸਨ। (ਹੱਸਦੇ ਹੋਏ) ਇਕ ਰਾਤ ਅਮਿਤੋਜ ਤੇ ਸ਼ਿਵ ਦੀ ਮਹਿਫਲ ਲੱਗੀ। ਅਚਾਨਕ ਸ਼ਿਵ ਕਹਿਣ ਲੱਗੇ, ‘ਅਮਿਤੋਜ ਆਪਾਂ ਕੱਲ੍ਹ ਸਵੇਰੇ ਘਰ ਦੇ ਆਲੇ-ਦੁਆਲੇ ਰੰਗ-ਬਰੰਗੇ ਫੁੱਲ ਲਾਉਣੇ ਹਨ। ਇਹ ਕੰਮ ਕੱਲ੍ਹ ਸਵੇਰੇ ਆਪਾਂ ਜ਼ਰੂਰ ਕਰਨਾ। ਅਗਲੇ ਦਿਨ ਚੜ੍ਹਦੀ ਸਵੇਰ ਦੇਖਿਆ, ਅਮਿਤੋਜ ਇਕ ਰਿਕਸ਼ੇ ‘ਤੇ ਦਸ-ਬਾਰਾਂ ਫੁੱਲਾਂ ਦੇ ਗਮਲੇ ਲੱਦੀ ਆਵੇ| ਸ਼ਿਵ ਕਹਿਣ ਲੱਗੇ, ‘ਪਤੰਦਰਾ, ਅਜੇ ਦੁਕਾਨਾਂ ਤੇ ਖੁੱਲ੍ਹੀਆਂ ਨਹੀਂ, ਤੂੰ ਇਹ ਗਮਲੇ ਕਿਥੋਂ ਚੁੱਕੀ ਆਉਨਾਂ?’ ਅਮਿਤੋਜ ਬੋਲਿਆ, ‘ਸਾਰਾ ਮੁਹੱਲਾ ਫਿਰ ਆਇਆਂ, ਘਰਾਂ ਅੱਗਿਉਂ ਗਮਲੇ ਚੁੱਕ ਲਿਆਇਆਂ, ਹੋਰ ਲੱਭੇ ਨਹੀਂ।’ ਸ਼ਿਵ ਹੱਸਦਿਆਂ ਬੋਲੇ, ‘ਉਏ ਕਮਲਿਆ, ਆਂਢੀਆਂ-ਗੁਆਂਢੀਆਂ ਦੇ ਨਹੀਂ, ਬਜ਼ਾਰੋਂ ਖਰੀਦ ਕੇ ਲਿਆਉਣੇ ਨੇ ਗਮਲੇ। ਚੱਲ ਚਲੀਏ ਲੋਕਾਂ ਦੇ ਸੁੱਤੇ ਉਠਣ ਤੋਂ ਪਹਿਲਾਂ ਇਹ ਗਮਲੇ ਵਾਪਸ ਰੱਖ ਕੇ ਆਈਏ|’

ਸ਼ਿਵ ਦੀ ਕਵਿਤਾ ਦਾ ਕੋਈ ਰੰਗ?
-ਜਦੋਂ ਪ੍ਰੋਗਰਾਮਾਂ ਵਿਚ ਆਪ ਕਵਿਤਾ ਪੜ੍ਹਦੇ ਤਾਂ ਪੂਰੀ ਖਾਮੋਸ਼ੀ ਛਾਈ ਹੁੰਦੀ, ਪੱਤਾ ਵੀ ਨਾ ਹਿਲਦਾ। ਨਜ਼ਮ ਤਰੰਨੁਮ ਵਿਚ ਪੜ੍ਹਦੇ। ਮਿੱਠੀ ਆਵਾਜ਼ ਦੇ ਜਾਦੂ ਨਾਲ ਸਰੋਤੇ ਕੀਲੇ ਜਾਂਦੇ। ਪ੍ਰਬੰਧਕ ਉਨ੍ਹਾਂ ਦਾ ਟਾਈਮ ਅਖੀਰ ਵਿਚ ਰਖਦੇ ਤਾਂ ਜੋ ਲੋਕ ਜਾਣ ਨਾ, ਅੰਤ ਤੱਕ ਬੈਠੇ ਰਹਿਣ।

ਸ਼ਿਵ ਦੇ ਇਸ ਸੰਸਾਰ ਤੋਂ ਤੁਰ ਜਾਣ ਬਾਅਦ ਕਦੀ ਕੋਈ ਅਣਸੁਖਾਵੀਂ ਘਟਨਾ?
-ਇੱਕ ਵਾਰੀ ਦਿੱਲੀ ਵਿਚ ਪੰਜਾਬੀ ਅਕੈਡਮੀ ਵਲੋਂ ਫੰਕਸ਼ਨ ਹੋਇਆ। ਇਕ ਆਈ.ਏ.ਐਸ਼ ਅਫਸਰ ਬੋਲਿਆ, ‘ਸ਼ਿਵ ਦੀ ਇਕ ਮਰ ਗਈ, ਇਕ ਛੱਡ ਗਈ ਤੇ ਇਕ ਤੀਵੀਂ ਅਹੁ ਬੈਠੀ ਹੈ।’ ਮੈਂ ਕੁਝ ਨਾ ਬੋਲੀ। ਫੰਕਸ਼ਨ ਛੱਡ ਕੇ ਵਾਪਸ ਪਟਿਆਲੇ ਆ ਗਈ। ਫਿਰ ਉਹ ਸੱਜਣ ਪਟਿਆਲੇ ਆਏ ਤੇ ਮੁਆਫੀ ਮੰਗ ਕੇ ਗਏ। ਲੋਕ ਸਮਝਦੇ ਨਹੀਂ, ਸ਼ਿਵ ਲੋਕਪ੍ਰਿਅ ਸ਼ਾਇਰ ਸੀ। ਉਸ ਨੂੰ ਪਿਆਰ ਕਰਨ ਵਾਲਿਆਂ ਦੀ ਗਿਣਤੀ ਘੱਟ ਨਹੀਂ ਸੀ।

ਸਰਕਾਰਾਂ ਤੇ ਸਾਹਿਤ ਸਭਾਵਾਂ ਅਕਸਰ ਗੱਲਾਂ ਤਾਂ ਬਹੁਤ ਕਰਦੀਆਂ ਹਨ ਪਰ ਕਿਸੇ ਲੇਖਕ ਦੇ ਤੁਰ ਜਾਣ ‘ਤੇ ਕਰਦੀਆਂ ਕੁਝ ਨਹੀਂ। ਤੁਹਾਡਾ ਕਿਸੇ ਨੇ ਸਾਥ ਦਿੱਤਾ?
-ਸਾਰਿਆਂ ਨੇ ਆਪੋ-ਆਪਣੇ ਤੌਰ ‘ਤੇ ਸਾਥ ਦਿੱਤਾ। ਕੋਈ ਵੀ ਸਰਕਾਰ ਆਈ-ਗਿਆਨੀ ਜ਼ੈਲ ਸਿੰਘ, ਗੁਜਰਾਲ ਸਾਹਿਬ, ਬਾਦਲ ਸਾਹਿਬ; ਸਭ ਨੇ ਬਹੁਤ ਖਿਆਲ ਕੀਤਾ| ਬਾਕੀ ਸਰਕਾਰਾਂ ਕੋਲ ਟਾਈਮ ਨਹੀਂ ਹੁੰਦਾ, ਉਨ੍ਹਾਂ ਦੇ ਆਪਣੇ ਕੰਮ ਬਹੁਤ ਹੁੰਦੇ ਹਨ| ਮੈਂ ਸਿਰਫ ਇਕ ਵਾਰ ਬਾਦਲ ਸਾਹਿਬ ਨੂੰ ਕਿਹਾ-ਬਟਾਲੇ ਵਿਚ ਸ਼ਿਵ ਦੀ ਅਧੂਰੀ ਪਈ ਯਾਦਗਾਰ ਨੂੰ ਆਡੀਟੋਰੀਅਮ ਬਣਾਉਣ ਲਈ। ਉਨ੍ਹਾਂ ਝੱਟ ਮੰਨ ਲਿਆ। ਹੁਣ ਆਡੀਟੋਰੀਅਮ ਬਣ ਰਿਹਾ ਹੈ।

ਸ਼ਿਵ ਦੀ ਸ਼ਾਇਰੀ ਵਿਸ਼ਵ ਪੱਧਰ ਦੀ ਹੈ। ਵਿਸ਼ਵ ਪੱਧਰ ‘ਤੇ ਉਨ੍ਹਾਂ ਦੇ ਛਪ ਰਹੇ ਸਾਹਿਤ ਬਾਰੇ ਕੁਝ ਦੱਸੋ?
-ਇਸ ਵਿਚ ਕੋਈ ਸ਼ੱਕ ਨਹੀਂ ਕਿ ਸ਼ਿਵ ਦੀ ਸ਼ਾਇਰੀ ਵਿਸ਼ਵ ਸਾਹਿਤ ਦੇ ਹਾਣ ਦੀ ਹੈ ਪਰ ਮੈਂ ਸਮਝਦੀ ਹਾਂ, ਵਿਸ਼ਵ ਪੱਧਰ ‘ਤੇ ਅਸੀਂ ਜ਼ਿਆਦਾ ਅਸਰਦਾਰ ਢੰਗ ਨਾਲ ਪਹੁੰਚ ਹੀ ਨਹੀਂ ਕਰ ਸਕੇ। ਸ਼ਿਵ ਦੀ ਇਕ ਕਵਿਤਾ ਜੋ ਜੀ.ਐਸ਼ ਮਾਨ ਦੀ ਅੰਗਰੇਜ਼ੀ ਵਿਚ ਤਰਜਮਾ ਕੀਤੀ ਹੈ-’ਜਿਥੇ ਇਤਰਾਂ ਦੇ ਵਗਦੇ ਨੇ ਚੋ, ਉਥੇ ਮੇਰਾ ਯਾਰ ਵੱਸਦਾ’ ਕਿਸੇ ਮੈਗਜ਼ੀਨ ਵਿਚ ਛਪੀ। ਪੜ੍ਹ ਕੇ ਸ਼ਿਕਾਗੋ ਰਹਿੰਦਾ ਕੋਈ ਅੰਗਰੇਜ਼ ਬਹੁਤ ਪ੍ਰਭਾਵਿਤ ਹੋਇਆ, ਸ਼ਿਕਾਗੋ ਤੋਂ ਪਾਕਿਸਤਾਨ ਗਿਆ। ਫਿਰ ਉਥੋਂ ਸ਼ਿਵ ਬਾਰੇ ਪੁੱਛਦਾ-ਪੁਛਾਉਂਦਾ ਪਟਿਆਲੇ ਪੁੱਜਿਆ। ਉਥੇ ਇੱਕ ਸਾਲ ਰਿਹਾ, ਪੰਜਾਬੀ ਸਿੱਖੀ, ਹੋਰ ਰਚਨਾਵਾਂ ਬਾਰੇ ਜਾਣਕਾਰੀ ਲਈ, ਹੋਰ ਬਹੁਤ ਕੁਝ ਪੜ੍ਹਿਆ। ਦੇਖੋ ਕਿਥੇ ਛਪਦਾ ਹੈ? ਹਾਂ, ਪਾਕਿਸਤਾਨ ਵਿਚ ਸ਼ਾਹਮੁਖੀ ਵਿਚ ਤਾਂ ਛਪ ਹੀ ਰਿਹਾ ਹੈ।

ਸ਼ਿਵ ਦੀਆਂ ਕੁਝ ਅਣਛਪੀਆਂ ਰਚਨਾਵਾਂ ਵੀ ਹਨ?
-ਉਨ੍ਹਾਂ ਦੇ ਹੱਥ-ਲਿਖਤ ਸ਼ਿਅਰ ਮੇਰੇ ਲਈ ਕਿਸੇ ਅਨਮੋਲ ਖਜ਼ਾਨੇ ਤੋਂ ਘੱਟ ਨਹੀਂ ਹਨ| ਸੰਨ 53 ਤੋਂ ਸ਼ਿਵ ਲਿਖ ਰਹੇ ਸਨ, ਉਹ ਲਿਖਤਾਂ ਵੀ ਇਕੱਠੀਆਂ ਕੀਤੀਆਂ ਹਨ| ਕਈ ਰਚਨਾਵਾਂ ਅਣਛਪੀਆਂ ਹਨ। ਹੁਣ ਮੇਰੇ ਬੇਟੇ ਵਿਕੀ (ਮਿਹਰਬਾਨ) ਨੇ ਸਾਰੀਆਂ ਇਕੱਠੀਆਂ ਕਰ ਕੇ ‘ਚੁੱਪ ਦੀ ਆਵਾਜ਼’ ਨਾਂ ਦੀ ਕਿਤਾਬ ਵਿਚ ਛਾਪ ਦਿੱਤੀਆਂ ਹਨ।

ਵਾਰਸ ਸ਼ਾਹ ਦੀ ‘ਹੀਰ’ ਅਤੇ ਸ਼ਿਵ ਦੀ ‘ਲੂਣਾ’ ਅਨਮੋਲ ਸ਼ਾਹਕਾਰ ਹਨ| ਤੁਹਾਡਾ ਕੀ ਖਿਆਲ ਹੈ?
-ਇਹੋ ਜਿਹੇ ਸ਼ਾਇਰ ਕਦੀ-ਕਦੀ ਹੀ ਪੈਦਾ ਹੁੰਦੇ ਹਨ। ਹਰ ਇੱਕ ਦੀ ਆਪੋ-ਆਪਣੀ ਜਗ੍ਹਾ ਹੈ। ਕੋਈ ਛੋਟਾ-ਵੱਡਾ ਨਹੀਂ ਹੈ। ਦੋਹਾਂ ਨੇ ਆਪੋ-ਆਪਣੇ ਸਮੇਂ ਵਿਚ, ਆਪਣੇ ਆਪਣੇ ਢੰਗ ਨਾਲ ਪੰਜਾਬੀ ਸਾਹਿਤ ਜਗਤ ਵਿਚ ਯੋਗਦਾਨ ਪਾਇਆ ਹੈ।
ਮੇਰਾ ਖਿਆਲ ਹੈ, ਸ਼ਾਇਰ ਜੇ ਵਧੀਆ ਗਾਇਕ ਵੀ ਹੋਵੇ ਤਾਂ ਰਚਨਾ ਹੋਰ ਵੀ ਨਿਖਰ ਆਉਂਦੀ ਹੈ। ਸ਼ਿਵ, ਬੁੱਲ੍ਹੇ ਸ਼ਾਹ, ਵਾਰਸ ਵਧੀਆ ਗਾਇਕ ਵੀ ਸਨ| ਇਹ ਰੱਬੀ ਦੇਣ ਹੁੰਦੀ ਹੈ, ਇਹੋ ਜਿਹੇ ਫਨਕਾਰ ਆਪਣੀ ਧੁਨ ਵਿਚ ਮਸਤ ਹੁੰਦੇ ਹਨ। ਕਈ ਫਨਕਾਰ ਦੁਨੀਆਵੀ ਤੌਰ ‘ਤੇ ਕੋਈ ਜ਼ਿਆਦਾ ਪੜ੍ਹੇ-ਲਿਖੇ ਵੀ ਨਹੀਂ, ਫਿਰ ਵੀ ਬਾਕਮਾਲ ਸ਼ਾਇਰ, ਲੇਖਕ ਜਾਂ ਕਹਾਣੀਕਾਰ ਹਨ| ਸ਼ਿਵ ਜਾਂ ਨਾਨਕ ਸਿੰਘ ਨੇ ਕੋਈ ਪੀਐਚ.ਡੀ. ਨਹੀਂ ਸੀ ਕੀਤੀ ਪਰ ਉਨ੍ਹਾਂ ‘ਤੇ ਅੱਜਕੱਲ੍ਹ ਪੀਐਚ.ਡੀ. ਹੋ ਰਹੀ ਹੈ|
ਅੱਜ ਵੀ ਜਦੋਂ ਕੇਵਲ ਧੀਰ ਪੰਜਾਬ ਵਿਚ ਜਦੋਂ ਕਿਤੇ ਸ਼ਿਵ ਦੀ ‘ਲੂਣਾ’ ‘ਤੇ ਆਧਾਰਤ ਡਰਾਮਾ ਖੇਡਦੇ ਹਨ ਤਾਂ ਦਰਸ਼ਕਾਂ ਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ|

ਸ਼ਿਵ ਦੀ ਬੇਵਕਤ ਮੌਤ ਨਾਲ ਸਾਹਿਤ ਜਗਤ ਨੂੰ ਤਾਂ ਘਾਟਾ ਪਿਆ ਹੀ, ਤੁਸੀਂ ਉਸ ਵੇਲੇ ਹਾਲਾਤ ਦਾ ਸਾਹਮਣਾ ਕਿਵੇਂ ਕੀਤਾ?
-ਮੇਰੇ ਕੋਲ ਕੁਝ ਵੀ ਨਹੀਂ ਸੀ। ਸਿਰਫ 40 ਰੁਪਏ ਸਨ। ਲੋਕ ਸਮਝਦੇ ਸਨ ਕਿ ਬਹੁਤ ਕੁਝ ਹੈ। ਇਕ ਪਾਸੇ ਸ਼ਿਵ ਦਾ ਨਾਂ, ਦੂਜੇ ਪਾਸੇ ਮੇਰੀ ਛੋਟੀ ਜਿਹੀ ਦੁਨੀਆਂ! ਦਿਲ ਦੀ ਗੱਲ ਦਿਲ ਵਿਚ ਹੀ ਰੱਖੀ ਪਰ ਸ਼ਿਵ ਦਾ ਨਾਮ, ਪਿਆਰ ਤੇ ਸਤਿਕਾਰ ਬਹੁਤ ਸੀ। ਉਸ ਨੂੰ ਮੁੱਖ ਰੱਖਦਿਆਂ ਕਦੀ ਕਿਸੇ ਕੋਲ ਜਾਣ ਦੀ, ਕੁਝ ਕਹਿਣ ਦੀ ਹਿੰਮਤ ਨਾ ਪਈ। ਜੀਵਨ ਦੀ ਬੇੜੀ ਘੁੰਮਣ-ਘੇਰੀਆਂ ਵਿਚ ਡਿਕੋ-ਡੋਲੇ ਖਾਂਦੀ ਰਹੀ। ਜ਼ਿੰਦਗੀ ਦੇ ਹਾਲਾਤ ਬਾਰੇ ਲੋਕ ਬਹੁਤ ਘੱਟ ਜਾਣਦੇ ਸਨ ਪਰ ਮੈਂ ਸ਼ਾਂਤ ਰਹੀ। ਨਾਲੇ ਜ਼ਿੰਦਗੀ ਕਦੀ ਨਹੀਂ ਖਲੋਂਦੀ…ਬੱਚਿਆਂ ਨੂੰ ਪੜ੍ਹਾਇਆ-ਲਿਖਾਇਆ, ਹੌਲੀ-ਹੌਲੀ ਸਭ ਠੀਕ ਹੋ ਗਿਆ। ਲੜਕਾ ਮਿਹਰਬਾਨ ਕੈਨੇਡਾ ਹੈ। ਬੇਟੀ ਪੂਜਾ ਇਥੇ ਸ਼ਿਕਾਗੋ ਹੈ। ਸਾਰੇ ਬਹੁਤ ਖੁਸ਼ ਹਨ|

ਕੋਈ ਹੋਰ ਘਟਨਾ ਜਿਸ ਨੇ ਤੁਹਾਨੂੰ ਝੰਜੋੜਿਆ ਹੋਵੇ ਜਾਂ ਹਮੇਸ਼ਾ ਜ਼ਿਹਨ ਵਿਚ ਰਹੀ ਹੋਵੇ?
-ਸ਼ਿਵ ਨਾਲ ਗੁਜ਼ਾਰੇ ਪਲ ਤੇ ਉਸ ਦਾ ਵਿਛੋੜਾ ਤਾਂ ਹੈ ਹੀ; ਇਕ ਗੱਲ ਚੇਤੇ ‘ਚ ਮੁੜ ਮੁੜ ਉਭਰਦੀ ਹੈ। ਡਾ. ਜੀਤ ਸਿੰਘ ਸੀਤਲ (ਜਿਨ੍ਹਾਂ ਨੂੰ ਸ਼ਿਵ ਪਿਤਾ ਸਮਾਨ ਸਮਝਦੇ ਸਨ) ਦੇ ਜਦੋਂ ਵੀ ਮੈਂ ਪੈਰੀਂ ਪੈਣਾ ਕਰਨਾ ਤਾਂ ਉਨ੍ਹਾਂ ਕਹਿਣਾ, ‘ਸਦਾ ਸੁਹਾਗਣ ਰਹੋ।’ ਜਦੋਂ ਸ਼ਿਵ ਵਿਛੋੜਾ ਦੇ ਗਏ ਤੇ ਉਹ ਅਫਸੋਸ ਲਈ ਆਏ ਤਾਂ ਮੇਰੀਆਂ ਅੱਖਾਂ ਵਿਚ ਹੰਝੂ ਸਨ ਤੇ ਚਿਹਰੇ ‘ਤੇ ਸਵਾਲ। ਮੈਂ ਨਜ਼ਰਾਂ ਨਾਲ ਹੀ ਪੁੱਛਿਆ, ਤੁਸੀਂ ਤਾਂ ਕਹਿੰਦੇ ਸੀ ‘ਸਦਾ ਸੁਹਾਗਣ ਰਹੋ।’ ਉਹ ਸਮਝ ਗਏ ਤੇ ਬੋਲੇ, ‘ਜਿੰਨੀ ਦੇਰ ਤੱਕ ਦੁਨੀਆਂ ਵਿਚ ਪੰਜਾਬੀ ਰਹਿੰਦੇ ਹਨ, ਤੂੰ ਸੁਹਾਗਣ ਹੈਂ। ਸ਼ਿਵ ਲੋਕਾਂ ਦੇ ਦਿਲਾਂ ਵਿਚੋਂ ਨਹੀਂ ਨਿਕਲ ਸਕਦਾ। ਜਿੰਨਾ ਚਿਰ ਸ਼ਿਵ ਦੀ ਸ਼ਾਇਰੀ ਜ਼ਿੰਦਾ ਹੈ, ਸ਼ਿਵ ਜ਼ਿੰਦਾ ਹੈ। ਸੱਚ ਤਾਂ ਇਹ ਹੈ, ਵੀਹਵੀਂ ਸਦੀ ਦਾ ਮਹਾਨ ਸ਼ਾਇਰ ਸ਼ਿਵ ਕਦੀ ਮਰ ਹੀ ਨਹੀਂ ਸਕਦਾ। ਸ਼ਾਇਰ ਦੇ ਗੀਤ ਕਦੀ ਨਹੀਂ ਮਰਦੇ। ਸ਼ਿਵ ਮਰ ਕੇ ਵੀ ਨਹੀਂ ਮੋਇਆ ਤੇ ਤੂੰ ਵਿਧਵਾ ਹੋ ਕੇ ਵੀ ਸੁਹਾਗਣ ਹਂੈ।’
ਅਰੁਣਾ ਦੀਆਂ ਅੱਖਾਂ ਵਿਚ ਨਮੀ ਸੀ, ਕੁਝ ਚਿਰ ਚੁਪ ਰਹੇ, ਫਿਰ ਭਰੇ ਗੱਚ ਨਾਲ ਬੋਲੇ, “ਬੱਸ, ਹੁਣ ਸ਼ਿਵ ਦੀਆਂ ਯਾਦਾਂ ਹੀ ਮੇਰਾ ਸਰਮਾਇਆ ਹਨ।”
ਕਮਰੇ ਵਿਚ ਚਾਰੇ ਪਾਸੇ ਚੁੱਪ ਪਸਰੀ ਪਈ ਸੀ। ਕੁਝ ਸਮੇਂ ਦੀ ਮੁਲਾਕਾਤ ਸੀ ਪਰ ਉਨ੍ਹਾਂ ਨੂੰ ਅਲਵਿਦਾ ਕਹਿਦਿਆਂ ਇੰਜ ਲੱਗ ਰਿਹਾ ਸੀ ਜਿਵੇਂ ਬਰਸਾਂ ਤੋਂ ਜਾਣਦੇ ਹੋਈਏ। ਅਰੁਣਾ ਜੀ ਸਾਰਿਆਂ ਨੂੰ ਅਸ਼ੀਰਵਾਦ ਦੇ ਕੇ, ਫਿਰ ਆਉਣ ਦਾ ਵਾਅਦਾ ਕਰ ਕੇ ਰੁਖਸਤ ਹੋਏ| ਉਨ੍ਹਾਂ ਦੀਆਂ ਅੱਖਾਂ ਸੇਜਲ ਸਨ ਤੇ ਸਾਡੇ ਨੈਣਾਂ ਵਿਚ ਵੀ ਅਥਰੂ ਸਨ।..

VISIT TO THE MAIN PAGE:

Shiv Kumar Batalvi | Birha da Sultaan

BUY ALL SHIV KUMAR BATALVI POETRY:

download shayari image

Html Embed Code for Image:

BB Forums Embed Code for Image:

Shayari Url: