true but sad

sad but true status, sad but true status in punjabi, hindi, true but sad shayari status, sad touching lines but true shayari, awesome status, sache lafaz

SABH YAAD RAKHANGE || maut status

Jehrre hasde ne ajh sunn shayari nu
kal bollan mereyaan nu tarsenge
jehrre langhde ne mooh vatt k ajh
shamshaan ch oh mainu labhnge

ਜਿਹੜੇ ਹੱਸਦੇ ਨੇ ਅੱਜ ਸੁਣ ਸ਼ਾਇਰੀ ਨੂੰ
ਕੱਲ ਬੋਲਾਂ ਮੇਰਿਆਂ ਨੂੰ ਤਰਸਣਗੇ
ਜਿਹੜੇ ਲੰਘਦੇ ਨੇ ਮੂੰਹ ਵੱਟ ਕੇ ਅੱਜ
ਸ਼ਮਸ਼ਾਨ ‘ਚ ਉਹ ਮੈਨੂੰ ਲੱਭਣਗੇ
Share
Url:

Kismat valeya nu pyar nasib hunda e || punjabi poem || very true shayari || love shayari

Pyar vi bda ajib hunda e, punjabi poetry, true shayari

Kaale baddal jdo vrde ne
Udon yaad sajjan di ondi e..
Akhan dekhan nu tarasdiyan rehndiya usnu
Ishqe ch judaai bda tadfaundi e..!!
Pyar de dard v bde ajib hunde ne
Eh pyar v bda ajib hunda e..
Hnju dinda e jroor par milda nahi
Kismt valeya nu hi eh v nasib hunda e..!!

Chann tareyan di shave jdo bethiye kde
Cheta sajjna da hi fir mud onda e
Kyu pagl baneya firda e dil kise lyi
Jadd pta e oh har koi Ronda e Jo kise nu chahunda e..!!
Dastoor mohobbt da bneya e ehi
Milaan door hunda ohi Jo dil de bahut karib hunda e..
Hnju dinda e jroor par milda nahi
Kismat valeya nu hi pyar eh nasib hunda e..!!

Yaadan shadd diyan nhi pisha yaar diyan
Jad kadam pende ne vehre pyar de..
Na jee hunda e Na Mar hunda e
Zindagi lut jndi e ho k yaar de..!!
Aksar ohde naal hi judaai pe jandi e
Puri duniya vicho Jo Sade lyi ajij hunda e..
Pyar de dard v bde ajib hunde ne
Eh pyar v bda ajib hunda e..
Hnju dinda e jroor par milda nahi
Kismat valeya nu hi eh v nasib hunda e..!!

ਕਾਲੇ ਬੱਦਲ ਜਦੋਂ ਵਰ੍ਹਦੇ ਨੇ
ਉਦੋਂ ਯਾਦ ਸੱਜਣ ਦੀ ਆਉਂਦੀ ਏ..
ਅੱਖਾਂ ਦੇਖਣ ਨੂੰ ਤਰਸਦੀਆਂ ਰਹਿੰਦੀਆਂ ਉਸਨੂੰ
ਇਸ਼ਕੇ ‘ਚ ਜੁਦਾਈ ਬੜਾ ਤੜਫਾਉਂਦੀ ਏ..!!
ਪਿਆਰ ਦੇ ਦਰਦ ਵੀ ਬੜੇ ਅਜੀਬ ਹੁੰਦੇ ਨੇ
ਇਹ ਪਿਆਰ ਵੀ ਬੜਾ ਅਜੀਬ ਹੁੰਦਾ ਏ..
ਹੰਝੂ ਦਿੰਦਾ ਏ ਜ਼ਰੂਰ ਪਰ ਮਿਲਦਾ ਨਹੀਂ
ਕਿਸਮਤ ਵਾਲਿਆਂ ਨੂੰ ਹੀ ਇਹ ਵੀ ਨਸੀਬ ਹੁੰਦਾ ਏ..!!

ਚੰਨ ਤਾਰਿਆਂ ਦੀ ਛਾਵੇਂ ਜਦੋਂ ਬੈਠੀਏ ਕਦੇ
ਚੇਤਾ ਸੱਜਣਾ ਦਾ ਹੀ ਫ਼ਿਰ ਮੁੜ ਆਉਂਦਾ ਏ..
ਕਿਉਂ ਪਾਗਲ ਬਣਿਆ ਫਿਰਦਾ ਏ ਦਿਲ ਕਿਸੇ ਲਈ
ਜਦ ਪਤਾ ਏ ਉਹ ਹਰ ਕੋਈ ਰੋਂਦਾ ਏ ਜੋ ਕਿਸੇ ਨੂੰ ਚਾਹੁੰਦਾ ਏ..!!
ਦਸਤੂਰ ਮੋਹੁੱਬਤ ਦਾ ਬਣਿਆ ਏ ਇਹੀ
ਮੀਲਾਂ ਦੂਰ ਹੁੰਦਾ ਏ ਓਹੀ ਜੋ ਦਿਲ ਦੇ ਬਹੁਤ ਕਰੀਬ ਹੁੰਦਾ ਏ..
ਹੰਝੂ ਦਿੰਦਾ ਏ ਜ਼ਰੂਰ ਪਰ ਮਿਲਦਾ ਨਹੀਂ
ਕਿਸਮਤ ਵਾਲਿਆਂ ਨੂੰ ਹੀ ਪਿਆਰ ਇਹ ਨਸੀਬ ਹੁੰਦਾ ਏ..!!

ਯਾਦਾਂ ਛੱਡਦੀਆਂ ਨਹੀਂ ਪਿੱਛਾ ਯਾਰ ਦੀਆਂ
ਜਦ ਕਦਮ ਪੈਂਦੇ ਨੇ ਵੇਹੜੇ ਪਿਆਰ ਦੇ..
ਨਾ ਜੀਅ ਹੁੰਦਾ ਏ ਨਾ ਮਰ ਹੁੰਦਾ ਏ
ਜ਼ਿੰਦਗੀ ਲੁੱਟ ਜਾਂਦੀ ਏ ਹੋ ਕੇ ਯਾਰ ਦੇ..!!
ਅਕਸਰ ਓਹਦੇ ਨਾਲ ਹੀ ਜੁਦਾਈ ਪੈ ਜਾਂਦੀ ਏ
ਪੂਰੀ ਦੁਨੀਆਂ ਵਿੱਚੋਂ ਜੋ ਸਾਡੇ ਲਈ ਅਜ਼ੀਜ਼ ਹੁੰਦਾ ਏ..
ਪਿਆਰ ਦੇ ਦਰਦ ਵੀ ਬੜੇ ਅਜੀਬ ਹੁੰਦੇ ਨੇ
ਇਹ ਪਿਆਰ ਵੀ ਬੜਾ ਅਜੀਬ ਹੁੰਦਾ ਏ..
ਹੰਝੂ ਦਿੰਦਾ ਏ ਜ਼ਰੂਰ ਪਰ ਮਿਲਦਾ ਨਹੀਂ
ਕਿਸਮਤ ਵਾਲਿਆਂ ਨੂੰ ਹੀ ਇਹ ਵੀ ਨਸੀਬ ਹੁੰਦਾ ਏ..!!
Share
Url:

Anokhe dard ishq de || very sad punjabi shayari || heart broken || true shayari

ishq de dard || very sad punjabi shayari || true shayari

Dil ch vsaa k kyu dilon kadd gya Sajjna
Hath fd k sada kyu shdd gya sajjna..!!
Je Dena hi nhi c sath Mera Kyu supne ikathe rehan de dikhaye c..
Tera Mere naal rehna te sirf waqt bitona c…Sada ki..??
Jo Teri khairr apne shdd aaye c..!!
Tenu Pyar sirf ek khed jeha lagda e
Dil chakko kise da te jazbatan da mzak bana do..
Komal akhiyan nu roneya naal bhar k
Pagl keh k agle nu khak bna do..!!
Zindagi lutaa dinde Teri sauh tere te
J tenu dard hunda kade Mere Ron naal..
Par galti sadi v asi fir kive mnn lende
Jad Tenu farak hi nahi pya Sade hon Na hon naal..!!
Ajj tere layi mein kuj khaas nahi
Oh v din c jdd menu dekhna tere layi bandagi c..
Tere lyi taan eh bas plaan di khed c
Par Mere layi ta sjjna eh Puri zindagi c..!!
Suneya c mein pyar sache nasib nahi hunde
Ajj dekheya k pyar de naam te dhokhe hunde ne..
Koi virla hi Jane es pyar di tadaf nu
Ishq de dard anokhe bhut anokhe hunde ne..!!

ਦਿਲ ‘ਚ ਵਸਾ ਕੇ ਕਿਉਂ ਦਿਲੋਂ ਕੱਢ ਗਿਆ ਸੱਜਣਾ
ਹੱਥ ਫੜ ਕੇ ਸਾਡਾ ਕਿਉਂ ਛੱਡ ਗਿਆ ਸੱਜਣਾ..!!
ਜੇ ਦੇਣਾ ਹੀ ਨਹੀਂ ਸੀ ਸਾਥ ਮੇਰਾ ਕਿਉਂ ਸੁਪਨੇ ਇਕੱਠੇ ਰਹਿਣ ਦੇ ਦਿਖਾਏ ਸੀ
ਤੇਰਾ ਮੇਰੇ ਨਾਲ ਰਹਿਣਾ ਤੇ ਸਿਰਫ਼ ਵਕ਼ਤ ਬਿਤਾਉਣਾ ਸੀ..,,
ਸਾਡਾ ਕੀ..?? ਜੋ ਤੇਰੀ ਖ਼ਾਤਿਰ ਆਪਣੇ ਛੱਡ ਆਏ ਸੀ..!!
ਤੈਨੂੰ ਪਿਆਰ ਸਿਰਫ਼ ਇੱਕ ਖੇਡ ਜਿਹਾ ਲਗਦਾ ਏ
ਦਿਲ ਚੱਕੋ ਕਿਸੇ ਦਾ ਤੇ ਜਜ਼ਬਾਤਾਂ ਦਾ ਮਜ਼ਾਕ ਬਣਾ ਦੋ
ਕੋਮਲ ਅੱਖੀਆਂ ਨੂੰ ਰੋਨਿਆਂ ਨਾਲ ਭਰ ਕੇ ਪਾਗਲ ਕਹਿ ਕੇ ਅਗਲੇ ਨੂੰ ਖ਼ਾਕ ਬਣਾ ਦੋ..!!
ਜ਼ਿੰਦਗੀ ਲੁਟਾ ਦਿੰਦੇ ਤੇਰੀ ਸੌਂਹ ਤੇਰੇ ‘ਤੇ
ਜੇ ਤੈਨੂੰ ਦਰਦ ਹੁੰਦਾ ਕਦੇ ਮੇਰੇ ਰੋਣ ਨਾਲ
ਪਰ ਗਲਤੀ ਸਾਡੀ ਵੀ ਅਸੀਂ ਫਿਰ ਕਿਵੇਂ ਮੰਨ ਲੈਂਦੇ
ਜੱਦ ਤੈਨੂੰ ਫ਼ਰਕ ਹੀ ਨਹੀਂ ਪਿਆ ਸਾਡੇ ਹੋਣ ਨਾ ਹੋਣ ਨਾਲ..!!
ਅੱਜ ਤੇਰੇ ਲਈ ਮੈਂ ਕੁੱਝ ਖ਼ਾਸ ਨਹੀਂ
ਉਹ ਵੀ ਦੀਨ ਸੀ ਜਦ ਮੈਨੂੰ ਦੇਖਣਾ ਤੇਰੇ ਲਈ ਬੰਦਗੀ ਸੀ
ਤੇਰੇ ਲਈ ਤਾਂ ਇਹ ਬਸ ਪਲਾਂ ਦੀ ਖੇਡ ਸੀ
ਪਰ ਮੇਰੇ ਲਈ ਤਾਂ ਸੱਜਣਾ ਇਹ ਪੂਰੀ ਜ਼ਿੰਦਗੀ ਸੀ..!!
ਸੁਣਿਆ ਸੀ ਮੈਂ ਪਿਆਰ ਸੱਚੇ ਨਸੀਬ ਨਹੀਂ ਹੁੰਦੇ
ਅੱਜ ਦੇਖਿਆ ਏ ਪਿਆਰ ਦੇ ਨਾਮ ਤੇ ਧੋਖੇ ਹੁੰਦੇ ਨੇ
ਕੋਈ ਵਿਰਲਾ ਹੀ ਜਾਣੇ ਇਸ ਪਿਆਰ ਦੀ ਤੜਫ਼ ਨੂੰ
ਇਸ਼ਕ ਦੇ ਦਰਦ ਅਨੋਖੇ….ਬਹੁਤ ਅਨੋਖੇ ਹੁੰਦੇ ਨੇ..!!
http://zindagiterenaam.in/anokhe-dard-ishq-de-very-sad-punjabi-shayari-heart-broken-true-shayari/

Yaad Teri taan ajj v rwaundi e || sad shayari || punjabi poetry || soulful true shayari

yaad Teri || punjabi true shayari || poetry

Jagah dasde koi esi jithe mil jayenga tu
Akh dekhe bina tenu sukun Na paundi e..!!
Dass bhulla tenu te bhulla Kive
Parshaai har kise ch Teri nazar aundi e..!!
Kive hor kise de hoyie dass sajjna
Jadd Surat Teri hi ikk dil nu bhaundi e..!!
Koi labbeya Na tere jeha takke mein hzara
Rooh tadaf ch Teri bda kurlaundi e..!!
Tera masum jeha chehra yaad e menu
Teri judaai sachi bda tadfaundi e..!!
Kive kise nu paun di khwahish kra mein
Eh dhadkan ajj v taa tenu hi chahundi e..!!
Hassde hassde Ron lagg jayida e hun
Eh akh Na raataan nu hun saundi e..!!
Ki dass mein kra hun khush hon layi
Yaad Teri taa menu ajj v rwaundi e..!!

ਜਗ੍ਹਾ ਦੱਸਦੇ ਕੋਈ ਐਸੀ ਜਿੱਥੇ ਮਿਲ ਜਾਏਂਗਾ ਤੂੰ
ਅੱਖ ਦੇਖੇ ਬਿਨਾਂ ਤੈਨੂੰ ਸੁਕੂਨ ਨਾ ਪਾਉਂਦੀ ਏ..!!
ਦੱਸ ਭੁੱਲਾਂ ਤੈਨੂੰ ਤੇ ਭੁੱਲਾਂ ਕਿਵੇਂ..??
ਪਰਸ਼ਾਈਂ ਹਰ ਕਿਸੇ ‘ਚ ਤੇਰੀ ਨਜ਼ਰ ਆਉਂਦੀ ਏ..!!
ਕਿਵੇਂ ਹੋਰ ਕਿਸੇ ਦੇ ਹੋਈਏ ਦੱਸ ਸੱਜਣਾ
ਜੱਦ ਸੂਰਤ ਤੇਰੀ ਹੀ ਇੱਕ ਦਿਲ ਨੂੰ ਭਾਉਂਦੀ ਏ..!!
ਕੋਈ ਲੱਭਿਆ ਨਾ ਤੇਰੇ ਜਿਹਾ ਤੱਕੇ ਮੈਂ ਹਜ਼ਾਰਾਂ
ਰੂਹ ਤੜਫ਼ ‘ਚ ਤੇਰੀ ਬੜਾ ਕੁਰਲਾਉਂਦੀ ਏ..!!
ਤੇਰਾ ਮਾਸੂਮ ਜਿਹਾ ਚਹਿਰਾ ਯਾਦ ਏ ਮੈਨੂੰ
ਤੇਰੀ ਜੁਦਾਈ ਸੱਚੀ ਬੜਾ ਤੜਫਾਉਂਦੀ ਏ..!!
ਕਿਵੇਂ ਕਿਸੇ ਨੂੰ ਪਾਉਣ ਦੀ ਖਵਾਹਿਸ਼ ਕਰਾਂ ਮੈਂ
ਇਹ ਧੜਕਣ ਅੱਜ ਵੀ ਤਾਂ ਤੈਨੂੰ ਹੀ ਚਾਹੁੰਦੀ ਏ..!!
ਹੱਸਦੇ ਹੱਸਦੇ ਰੋਣ ਲੱਗ ਜਾਈਦਾ ਏ ਹੁਣ
ਇਹ ਅੱਖ ਨਾਂ ਰਾਤਾਂ ਨੂੰ ਹੁਣ ਸਾਉਂਦੀ ਏ..!!
ਕੀ ਦੱਸ ਮੈਂ ਕਰਾਂ ਹੁਣ ਖੁਸ਼ ਹੋਣ ਲਈ
ਯਾਦ ਤੇਰੀ ਤਾਂ ਮੈਨੂੰ ਅੱਜ ਵੀ ਰਵਾਉਂਦੀ ਏ..!!
http://zindagiterenaam.in/yaad-teri-taan-ajj-v-rwaundi-e-sad-shayari-punjabi-poetry-soulful-true-shayari/

Aadat jahi ho gayi e || punjabi sad shayari || true shayari || heart broken

pathar lok || punjabi shayari || true shayari

Es pathrr lokan di duniya vich
Pathrr dilan naal mulakat di hun aadat jahi ho gayi e..!!
Bedard lok rula k chale jande ne har roj
Ehna hnjuyan de sath di hun aadat jahi ho gayi e..!!
Mooh te apna apna kehn Vale praya kr jande ne
Ehna jhutheyan di aadat di hun aadat jahi ho gayi e..!!
Pyar sache de rishte nu mtlbi kr ditta jagg ne
Ishq ch hon vali jhuthi ibadat di hun aadat jahi ho gayi e..!!
Dilon pyar da dawa kr dhokha de jande ne..
Kakhan vang rulan di hun aadat jahi ho gayi e..!!
Vishvaas de naam te sab lutt lendi e duniya..
Lutereyan ch jhulan di hun aadat jahi ho gayi e..!!
Mile gmaa te khud hi mallam lagaai jande aa
Fatt dil de sioon di hun aadat jahi ho gayi e..!!
Duniya de sahmne hass hass k dikhauna te andro ikalleya Mar Mar k rona..
Bs Eda hun jioon di aadat jahi ho gayi e..!!

ਇਸ ਪੱਥਰ ਲੋਕਾਂ ਦੀ ਦੁਨੀਆਂ ਵਿੱਚ
ਪੱਥਰ ਲੋਕਾਂ ਨਾਲ ਮੁਲਾਕਾਤ ਦੀ ਹੁਣ ਆਦਤ ਜਿਹੀ ਹੋ ਗਈ ਏ..!!
ਬੇਦਰਦ ਲੋਕ ਰੁਲਾ ਕੇ ਚਲੇ ਜਾਂਦੇ ਨੇ ਹਰ ਰੋਜ਼
ਇਹਨਾਂ ਹੰਝੂਆਂ ਦੇ ਸਾਥ ਦੀ ਹੁਣ ਆਦਤ ਜਹੀ ਹੋ ਗਈ ਏ..!!
ਮੂੰਹ ਤੇ ਆਪਣਾ ਆਪਣਾ ਕਹਿਣ ਵਾਲੇ ਪਰਾਇਆ ਕਰ ਜਾਂਦੇ ਨੇ
ਇਹਨਾਂ ਝੂਠਿਆਂ ਦੀ ਆਦਤ ਦੀ ਹੁਣ ਆਦਤ ਜਹੀ ਹੋ ਗਈ ਏ..!!
ਪਿਆਰ ਸੱਚੇ ਦੇ ਰਿਸ਼ਤੇ ਨੂੰ ਮਤਲਬੀ ਕਰ ਦਿੱਤਾ ਏ ਜੱਗ ਨੇ
ਇਸ਼ਕ ‘ਚ ਹੋਣ ਵਾਲੀ ਝੂਠੀ ਇਬਾਦਤ ਦੀ ਹੁਣ ਆਦਤ ਜਹੀ ਹੋ ਗਈ ਏ..!!
ਦਿਲੋਂ ਪਿਆਰ ਦਾ ਦਾਅਵਾ ਕਰ ਧੋਖਾ ਦੇ ਜਾਂਦੇ ਨੇ
ਕੱਖਾਂ ਵਾਂਗ ਰੁਲਣ ਦੀ ਹੁਣ ਆਦਤ ਜਹੀ ਹੋ ਗਈ ਏ..!!
ਵਿਸ਼ਵਾਸ ਦੇ ਨਾਮ ਤੇ ਸਭ ਲੁੱਟ ਲੈਂਦੀ ਏ ਦੁਨੀਆਂ
ਲੁਟੇਰਿਆਂ ‘ਚ ਝੂਲਣ ਦੀ ਹੁਣ ਆਦਤ ਜਹੀ ਹੋ ਗਈ ਏ..!!
ਮਿਲੇ ਗਮਾਂ ‘ਤੇ ਖੁਦ ਹੀ ਮੱਲਮ ਲਗਾਈ ਜਾਂਦੇ ਆਂ
ਫੱਟ ਦਿਲ ਦੇ ਸਿਊਣ ਦੀ ਆਦਤ ਜਹੀ ਹੋ ਗਈ ਏ..!!
ਦੁਨੀਆਂ ਦੇ ਸਾਹਮਣੇ ਹੱਸ ਹੱਸ ਕੇ ਦਿਖਾਉਣਾ ਤੇ ਅੰਦਰੋਂ ਇਕੱਲਿਆਂ ਮਰ ਮਰ ਕੇ ਰੋਣਾ
ਬਸ ਏਦਾਂ ਹੁਣ ਜਿਊਣ ਦੀ ਆਦਤ ਜਹੀ ਹੋ ਗਈ ਏ..!!
http://zindagiterenaam.in/aadat-jahi-ho-gayi-e-punjabi-sad-shayari-true-shayari-heart-broken/